Matthew 15

Matthew 15:1

ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਦੀ ਸ਼ੁਰੂਆਤ ਹੁੰਦੀ ਹੈ |

ਵੱਡਿਆਂ ਦੀਆਂ ਰੀਤਾਂ ਦੀ ਉਲੰਘਣਾ ਕਰਨਾ

"ਪੁਰਾਣੇ ਧਾਰਮਿਕ ਆਗੂਆਂ ਦੁਆਰਾ ਦਿੱਤੇ ਗਏ ਕਨੂੰਨਾ ਦੀ ਪਾਲਨਾ ਨਾ ਕਰਨਾ "

ਉਹਨਾਂ ਦਾ ਹੱਥ ਧੋਣਾ

"ਭੋਜਨ ਖਾਣ ਦੇ ਸਮੇਂ ਆਪਣੇ ਹੱਥ ਨਹੀਂ ਧੋਂਦੇ ਜੋ ਕਿ ਸ਼ਰਾ ਦੇ ਅਨੁਸਾਰ ਜਰੂਰੀ ਹੈ |" (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

Matthew 15:4

ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਜਾਰੀ ਹੈ |

ਜੋ ਕੋਈ

"ਕੋਈ ਵੀ ਜੋ" ਜਾਂ "ਜੇਕਰ ਕੋਈ"

ਆਪਣੇ ਪਿਤਾ ਦਾ ਆਦਰ ਕਰੇ

"ਆਪਣੇ ਪਿਤਾ ਦੀ ਦੇਖ ਭਾਲ ਕਰਨ ਦੇ ਦੁਆਰਾ ਉਸ ਨੂੰ ਆਦਰ ਦੇਵੇ

ਤੁਸੀਂ ਆਪਣੀਆਂ ਰੀਤਾਂ ਦੇ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰਦੇ ਹੋ

ਸਮਾਂਤਰ ਅਨੁਵਾਦ : "ਤੁਸੀਂ ਪਰਮੇਸ਼ੁਰ ਦੇ ਬਚਨ ਦੇ ਨਾਲੋਂ ਆਪਣੇ ਰੀਤੀ ਰਿਵਾਜਾਂ ਨੂੰ ਉੱਚਾ ਚੁੱਕਿਆ ਹੈ |"

Matthew 15:7

ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਵਿਚਕਾਰ ਬਹਿਸ ਜਾਰੀ ਹੈ |

ਯਸਾਯਾਹ ਨੇ ਠੀਕ ਹੀ ਅਗੰਮ ਵਾਕ ਕੀਤਾ

ਸਮਾਂਤਰ ਅਨੁਵਾਦ : ਯਸਾਯਾਹ ਨੇ ਆਪਣੇ ਅਗੰਮ ਵਾਕ ਵਿੱਚ ਸਚਾਈ ਹੀ ਦੱਸੀ"

ਜਦੋਂ ਉਸ ਨੇ ਕਿਹਾ

ਸਮਾਂਤਰ ਅਨੁਵਾਦ : "ਜਦੋਂ ਉਸ ਨੇ ਉਹ ਜਿਹੜਾ ਪਰਮੇਸ਼ੁਰ ਨੇ ਉਸ ਨੂੰ ਕਿਹਾ"

ਇਹ ਲੋਕ ਆਪਣੇ ਬੁੱਲਾਂ ਦੇ ਨਾਲ ਮੇਰਾ ਆਦਰ ਕਰਦੇ ਹਨ

AT: "ਇਹ ਲੋਕ ਸਾਰੀਆਂ ਸਹੀ ਗੱਲਾਂ ਕਹਿੰਦੇ ਹਨ"

ਪਰ ਉਹਨਾਂ ਦੇ ਦਿਲ ਮੇਰੇ ਤੋਂ ਦੂਰ ਹਨ : AT : ਪਰ ਉਹ ਅਸਲ ਵਿੱਚ ਮੈਨੂੰ ਪਿਆਰ ਨਹੀਂ ਕਰਦੇ |" (ਦੇਖੋ: ਮੁਹਾਵਰੇ )

ਉਹ ਵਿਰ੍ਥਾ ਮੇਰੀ ਉਪਾਸਨਾ ਕਰਦੇ ਹਨ

AT : "ਉਹਨਾਂ ਦੇ ਅਰਾਧਨਾ ਕਰਨ ਦਾ ਮੇਰੇ ਉੱਤੇ ਕੋਈ ਪ੍ਰਭਾਵ ਨਹੀਂ ਹੈ" ਜਾਂ "ਉਹ ਕੇਵਲ ਦਿਖਾਉਂਦੇ ਹਨ ਕਿ ਉਹ ਮੇਰੀ ਅਰਾਧਨਾ ਕਰਦੇ ਹਨ "

ਲੋਕਾਂ ਦੇ ਹੁਕਮ

"ਉਹ ਨਿਯਮ ਜਿਹੜੇ ਲੋਕਾਂ ਨੇ ਬਣਾਏ ਹਨ |"

Matthew 15:10

ਯਿਸੂ ਭੀੜ ਨੂੰ ਦ੍ਰਿਸ਼ਟਾਂਤ ਦੇਕੇ ਸਿਖਾਉਂਦਾ ਹੈ |

ਸੁਣੋ ਅਤੇ ਸਮਝੋ

ਯਿਸੂ ਅੱਗੇ ਦਿੱਤੇ ਮਹੱਤਵਪੂਰਨ ਕਥਨ ਤੇ ਜ਼ੋਰ ਦਿੰਦਾ ਹੈ |

Matthew 15:12

ਯਿਸੂ 15:11 ਵਿਚੇ ਦਿੱਤੇ ਗਏ ਦ੍ਰਿਸ਼ਟਾਂਤ ਦਾ ਅਰਥ ਆਪਣੇ ਚੇਲਿਆਂ ਨੂੰ ਸਮਝਾਉਂਦਾ ਹੈ |

ਜਦੋਂ ਫ਼ਰੀਸੀਆਂ ਨੇ ਇਹ ਕਥਨ ਸੁਣਿਆ ਤਾਂ ਉਹਨਾਂ ਨੇ ਠੋਕਰ ਖਾਧੀ ?

AT: "ਇਸ ਕਥਨ ਨੇ ਫ਼ਰੀਸੀਆਂ ਨੂੰ ਗੁੱਸਾ ਦਿਵਾਇਆ ? " ਜਾਂ "ਇਸ ਕਥਨ ਤੋਂ ਫ਼ਰੀਸੀਆਂ ਨੇ ਠੋਕਰ ਖਾਧੀ ?" (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 15:15

ਯਿਸੂ 15:11 ਵਿਚਲੇ ਦ੍ਰਿਸ਼ਟਾਂਤ ਦਾ ਅਰਥ ਆਪਣੇ ਚੇਲਿਆਂ ਨੂੰ ਸਮਝਾਉਣਾ ਜਾਰੀ ਜਾਰੀ ਰੱਖਦਾ ਹੈ |

ਸਾਨੂੰ

"ਸਾਨੂੰ ਚੇਲਿਆਂ ਨੂੰ"

ਜਾਂਦਾ ਹੈ

"ਜਾਂਦਾ ਹੈ"

ਪਖਾਨਾ

ਜਿੱਥੇ ਲੋਕ ਆਪਣੇ ਸਰੀਰ ਦਾ ਫਾਲਤੂ ਪਦਾਰਥ ਸੁੱਟਦੇ ਹਨ ਉਸ ਨੂੰ ਜਗਾਹ ਦੇ ਲਈ ਇੱਕ ਨੈਤਿਕ ਪਦ

Matthew 15:18

ਯਿਸੂ ਆਪਣੇ ਚੇਲਿਆਂ ਨੂੰ 15:11 ਵਿਚਲੇ ਦ੍ਰਿਸ਼ਟਾਂਤ ਦਾ ਅਰਥ ਸਮਝਾਉਣਾ ਜਾਰੀ ਰੱਖਦਾ ਹੈ |

ਗੱਲਾਂ ਜਿਹੜੀਆਂ ਮੂੰਹ ਤੋਂ ਬਾਹਰ ਆਉਂਦੀਆਂ ਹਨ

"ਸ਼ਬਦ ਜੋ ਇੱਕ ਵਿਅਕਤੀ ਬੋਲਦਾ ਹੈ"

ਮਨ ਤੋਂ ਆਉਂਦੀਆਂ ਹਨ

"ਵਿਅਕਤੀ ਦੀਆਂ ਭਾਵਨਾ ਜਾਂ ਸੋਚਾਂ ਦੇ ਨਤੀਜਾ ਹੁੰਦੀਆਂ ਹਨ |"

ਖ਼ੂਨ

ਨਿਰਦੋਸ਼ ਲੋਕਾਂ ਨੂੰ ਮਾਰਨਾ

ਨਿਰਾਦਰ

"ਦੂਸਰੇ ਲੋਕਾਂ ਨੂੰ ਉਹ ਕਹਿਣਾ ਜੋ ਉਹਨਾਂ ਨੂੰ ਬੁਰਾ ਲੱਗਦਾ ਹੈ"

ਨਾ ਧੋਤੇ ਹੋਏ ਹੱਥ

ਹੱਥ ਜੋ ਭੋਜਨ ਖਾਣ ਦੇ ਸਮੇਂ ਧੋਤੇ ਨਹੀਂ ਗਏ

Matthew 15:21

ਇਸ ਵਿੱਚ ਯਿਸੂ ਦੇ ਦੁਆਰਾ ਕਨਾਨੀ ਔਰਤ ਦੀ ਬੇਟੀ ਨੂੰ ਚੰਗਾ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ |

ਇੱਕ ਕਨਾਨੀ ਔਰਤ ਉਸ ਇਲਾਕੇ ਵਿਚੋਂ ਆਈ

ਇੱਕ ਔਰਤ ਆਪਣੇ ਘਰ ਨੂੰ ਛੱਡ ਕੇ ਇਸਰਾਏਲ ਵਿੱਚ ਆਈ, ਉਸਦਾ ਘਰ ਇਸਰਾਏਲ ਤੋਂ ਬਾਹਰ ਸੀ ਅਤੇ ਆਕੇ ਯਿਸੂ ਨੂੰ ਮਿਲੀ |”

ਕਨਾਨੀ ਔਰਤ

ਕਨਾਨ ਹੁਣ ਇੱਕ ਕੌਮ ਨਹੀਂ ਹੈ : “ਇੱਕ ਕਨਾਨ ਦੇ ਲੋਕਾਂ ਦੇ ਵਿਚੋਂ ਔਰਤ |”

ਮੇਰੀ ਧੀ ਦੀ ਬੁਰੀ ਆਤਮਾ ਦੇ ਕਾਰਨ ਬੁਰਾ ਹਾਲ ਹੈ

“ਇੱਕ ਬੁਰਾ ਆਤਮਾ ਮੇਰੀ ਧੀ ਨੂੰ ਬਹੁਤ ਸਤਾਅ ਰਿਹਾ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਉਸ ਨੂੰ ਉੱਤਰ ਨਾ ਦਿੱਤਾ

“ਕੁਝ ਵੀ ਨਹੀਂ ਕਿਹਾ”

Matthew 15:24

ਇਸ ਵਿੱਚ ਯਿਸੂ ਦੁਆਰਾ ਕਨਾਨੀ ਔਰਤ ਦੀ ਧੀ ਨੂੰ ਚੰਗਾ ਕਰਨ ਦਾ ਵਰਣਨ ਜਾਰੀ ਹੈ |

ਉਹ ਆਈ

“ਕਨਾਨੀ ਔਰਤ ਆਈ” ਬੱਚਿਆਂ ਦੀ ਰੋਟੀ....ਕਤੂਰੇ

“ਜੋ ਯਹੂਦੀਆਂ ਦਾ ਹੈ ..... ਪਰਾਈਆਂ ਕੌਮਾਂ” (ਦੇਖੋ: ਅਲੰਕਾਰ)

Matthew 15:27

ਇਸ ਵਿੱਚ ਯਿਸੂ ਦੁਆਰਾ ਕਨਾਨੀ ਔਰਤ ਦੀ ਧੀ ਨੂੰ ਚੰਗਾ ਕਰਨ ਦਾ ਵਰਣਨ ਜਾਰੀ ਹੈ |

ਜਿਹੜੇ ਚੂਰੇ ਭੂਰੇ ਮਾਲਕਾਂ ਦੀ ਮੇਜ਼ ਤੋਂ ਡਿੱਗਦੇ ਹਨ ਉਹ ਕਤੂਰੇ ਵੀ ਖਾਂਦੇ ਹਨ

ਉਹ ਚੰਗੀਆਂ ਚੀਜ਼ਾਂ ਜਿਹੜੀਆਂ ਯਹੂਦੀਆਂ ਪਰੇ ਸੁੱਟਦੇ ਹਨ ਉਹਨਾਂ ਵਿੱਚ ਕੁਝ ਪਰਾਈਆਂ ਕੌਮਾਂ ਨੂੰ ਵੀ ਮਿਲੇ | (ਦੇਖੋ: ਅਲੰਕਾਰ)

ਉਸ ਦੀ ਬੇਟੀ ਚੰਗੀ ਹੋ ਗਈ

“ਯਿਸੂ ਨੇ ਉਸ ਦੀ ਬੇਟੀ ਨੂੰ ਚੰਗਾ ਕਰ ਦਿੱਤਾ” ਜਾਂ “ਯਿਸੂ ਨੇ ਉਸ ਦੀ ਬੇਟੀ ਨੂੰ ਠੀਕ ਕਰ ਦਿੱਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਉਸ ਸਮੇਂ

“ਠੀਕ ਉਸੇ ਸਮੇਂ ਹੀ” ਜਾਂ “ਝੱਟ ਹੀ”

Matthew 15:29

ਇਸ ਵਿੱਚ ਯਿਸੂ ਦੁਆਰਾ ਗਲੀਲ ਵਿੱਚ ਇੱਕ ਵੱਡੀ ਭੀੜ ਵਿੱਚ ਲੋਕਾਂ ਨੂੰ ਚੰਗੇ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ |

ਲੰਗੜੇ, ਅੰਨੇ, ਗੂੰਗੇ, ਅਤੇ ਟੁੰਡੇ ਲੋਕ

“ਲੋਕ ਜਿਹੜੇ ਚੱਲ ਨਹੀਂ ਸਕਦੇ, ਕੁਝ ਜਿਹੜੇ ਦੇਖ ਨਹੀਂ ਸਕਦੇ, ਕੁਝ ਜਿਹੜੇ ਬੋਲ ਨਹੀਂ ਸਕਦੇ, ਅਤੇ ਕੁਝ ਹੋਰ ਜਿਹਨਾਂ ਦੀਆਂ ਲੱਤਾਂ ਜਾਂ ਬਾਹਾਂ ਜ਼ਖਮੀ ਹਨ |” ਕੁਝ ਪੁਰਾਣੇ ਪਾਠਾਂ ਵਿੱਚ ਇਹ ਸ਼ਬਦ ਅਲੱਗ ਕ੍ਰਮ ਵਿੱਚ ਹਨ | ਉਹਨਾਂ ਨੇ ਉਹਨਾਂ ਨੂੰ ਯਿਸੂ ਦੇ ਚਰਨਾਂ ਤੇ ਪਾਇਆ

“ਭੀੜ ਬਿਮਾਰਾਂ ਨੂੰ ਯਿਸੂ ਕੋਲ ਲੈ ਕੇ ਆਈ”

Matthew 15:32

ਇਸ ਵਿੱਚ ਯਿਸੂ ਦੇ ਦੁਆਰਾ ਗਲੀਲ ਵਿੱਚ ਵੱਡੀ ਭੀੜ ਵਿੱਚ ਲੋਕਾਂ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |

ਕਿਤੇ ਉਹ ਹੁੱਸ ਜਾਣ

ਸੰਭਾਵੀ ਅਰਥ 1) “ਡਰ ਦੇ ਕਾਰਨ ਉਹ ਕੀਤੇ ਬੇਹੋਸ਼ ਹੋ ਜਾਣ” ਜਾਂ 2) “ਡਰ ਦੇ ਕਾਰਨ ਉਹ ਕਮਜ਼ੋਰ ਹੋ ਜਾਣ” (ਦੇਖੋ: ਹੱਦ ਤੋਂ ਵੱਧ) ਬੈਠਣਾ

ਆਪਣੀ ਭਾਸ਼ਾ ਵਿੱਚ ਉਹਨਾਂ ਸ਼ਬਦਾਂ ਦਾ ਇਸਤੇਮਾਲ ਕਰੋ ਜਿਹਨਾਂ ਦਾ ਮੇਜ਼ ਤੋਂ ਬਿਨ੍ਹਾਂ ਰੋਟੀ ਖਾਣ ਲਈ ਕੀਤਾ ਜਾਂਦਾ, ਬੈਠ ਕੇ ਜਾਂ ਲੰਮੇ ਪੈ ਕੇ |

Matthew 15:36

ਇਸ ਵਿੱਚ ਯਿਸੂ ਦੇ ਦੁਆਰਾ ਗਲੀਲ ਵਿੱਚ ਵੱਡੀ ਭੀੜ ਵਿੱਚ ਲੋਕਾਂ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |

ਉਸ ਨੇ ਲਿਆ

“ਯਿਸੂ ਨੇ ਲਿਆ |” ਉਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ 14:19 ਵਿੱਚ ਕੀਤਾ ਗਿਆ ਹੈ |

ਉਹਨਾਂ ਨੂੰ ਦਿੱਤਾ

“ਰੋਟੀਆਂ ਅਤੇ ਮੱਛੀਆਂ ਦਿੱਤੀਆਂ”

ਉਹਨਾਂ ਨੇ ਇਕੱਠਾ ਕੀਤਾ

“ਚੇਲਿਆਂ ਨੇ ਇਕੱਠੇ ਕੀਤਾ”

ਉਹ ਜਿਹਨਾਂ ਨੇ ਖਾਧਾ

“ਲੋਕ ਜਿਹਨਾਂ ਨੇ ਖਾਧਾ”

ਇਲਾਕਾ

“ਦੇਸ਼ ਦਾ ਇੱਕ ਹਿੱਸਾ” ਮਗਦਾਨ

ਕੁਝ ਲੋਕ “ਮਗਦਾਲਾ” ਕਹਿੰਦੇ ਹਨ (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)