Matthew 23

Matthew 23:1

ਯਿਸੂ ਆਪਣੇ ਮਗਰ ਚੱਲਣ ਵਾਲਿਆਂ ਨੂੰ ਧਾਰਮਿਕ ਆਗੂਆਂ ਦੇ ਵਰਗੇ ਨਾ ਬਣਨ ਦੀ ਚੇਤਾਵਨੀ ਦਿੰਦਾ ਹੈ |

ਮੂਸਾ ਦੀ ਗੱਦੀ ਉੱਤੇ ਬੈਠੇ

“ਉਹ ਅਧਿਕਾਰ ਹੋਣਾ ਜੋ ਮੂਸਾ ਕੋਲ ਸੀ” ਜਾਂ “ਮੂਸਾ ਦੀ ਸ਼ਰਾ ਦੇ ਅਰਥ ਨੂੰ ਕਹਿਣ ਦਾ ਅਧਿਕਾਰ” (ਦੇਖੋ: ਅਲੰਕਾਰ) ਜੋ ਵੀ

“ਕੋਈ ਵੀ ਚੀਜ਼” ਜਾਂ “ਹਰੇਕ ਚੀਜ਼”

Matthew 23:4

ਯਿਸੂ ਆਪਣੇ ਮਗਰ ਚੱਲਣ ਵਾਲਿਆਂ ਨੂੰ ਧਾਰਮਿਕ ਆਗੂਆਂ ਦੇ ਵਰਗੇ ਨਾ ਬਣਨ ਦੀ ਚੇਤਾਵਨੀ ਦੇਣਾ ਜਾਰੀ ਰੱਖਦਾ ਹੈ |

ਉਹ ਭਾਰ ਬੋਝ ਬੰਨਦੇ ਹਨ ਜਿਹਨਾਂ ਨੂੰ ਚੁੱਕਣਾ ਮੁਸ਼ਕਲ ਹੈ

“ਉਹ ਤੁਹਾਡੇ ਉੱਤੇ ਬਹੁਤ ਸਾਰੇ ਕਾਨੂੰਨ ਪਾਉਂਦੇ ਹਨ ਜਿਹਨਾਂ ਨੂੰ ਪੂਰਾ ਕਰਨਾ ਮੁਸ਼ਕਿਲ ਹੈ |” (ਦੇਖੋ: ਅਲੰਕਾਰ)

ਉਹ ਆਪਣੇ ਆਪ ਇੱਕ ਉਂਗਲ ਵੀ ਨਹੀਂ ਹਿਲਾਉਂਦੇ

“ਉਹ ਤੁਹਾਨੂੰ ਥੋੜੀ ਜਿਹੀ ਵੀ ਸਹਾਇਤਾ ਨਹੀਂ ਦਿੰਦੇ” (ਦੇਖੋ: ਅਲੰਕਾਰ) ਤਵੀਤ

ਚਮੜੇਦੇ ਛੋਟੇ ਥੈਲੇ ਜਿਸ ਵਿੱਚ ਧਰਮ ਸ਼ਾਸਤਰ ਲਿਖਿਆ ਹੋਇਆ ਕਾਗਜ ਪਾਇਆ ਜਾਂਦਾ ਹੈ |

Matthew 23:6

ਯਿਸੂ ਆਪਣੇ ਮਗਰ ਚੱਲਣ ਵਾਲਿਆਂ ਨੂੰ ਧਾਰਮਿਕ ਆਗੂਆਂ ਦੇ ਵਰਗੇ ਨਾ ਬਣਨ ਦੀ ਚੇਤਾਵਨੀ ਦੇਣਾ ਜਾਰੀ ਰੱਖਦਾ ਹੈ |

Matthew 23:8

ਯਿਸੂ ਆਪਣੇ ਮਗਰ ਚੱਲਣ ਵਾਲਿਆਂ ਨੂੰ ਧਾਰਮਿਕ ਆਗੂਆਂ ਦੇ ਵਰਗੇ ਨਾ ਬਣਨ ਦੀ ਚੇਤਾਵਨੀ ਦੇਣਾ ਜਾਰੀ ਰੱਖਦਾ ਹੈ | ਧਰਤੀ ਉੱਤੇ ਕਿਸੇ ਨੂੰ ਵੀ ਆਪਣਾ ਪਿਤਾ ਨਾ ਆਖੋ

“ਧਰਤੀ ਉੱਤੇ ਕਿਸੇ ਨੂੰ ਵੀ ਆਪਣਾ ਪਿਤਾ ਨਾ ਕਹੋ” ਜਾਂ “ਇਹ ਨਾ ਆਖੋ ਕਿ ਧਰਤੀ ਉੱਤੇ ਕੋਈ ਆਦਮੀ ਤੁਹਾਡਾ ਪਿਤਾ ਹੈ”

Matthew 23:11

ਯਿਸੂ ਆਪਣੇ ਮਗਰ ਚੱਲਣ ਵਾਲਿਆਂ ਨੂੰ ਧਾਰਮਿਕ ਆਗੂਆਂ ਦੇ ਵਰਗੇ ਨਾ ਬਣਨ ਦੀ ਚੇਤਾਵਨੀ ਦੇਣਾ ਜਾਰੀ ਰੱਖਦਾ ਹੈ |

ਆਪਣੇ ਆਪ ਨੂੰ ਉੱਚਾ ਕਰਨਾ

“ਆਪਣੇ ਆਪ ਨੂੰ ਜਿਆਦਾ ਮਹੱਤਵਪੂਰਨ ਬਣਾਉਣਾ” ਉੱਚਾ ਕੀਤਾ ਹੋਇਆ

“ਮਹੱਤਵਪੂਰਨ ਬਣਾਇਆ ਹੋਇਆ”

Matthew 23:13

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਸ਼ੁਰੂ ਕਰਦਾ ਹੈ ਕਿਉਂਕਿ ਉਹ ਕਪਟੀ ਹਨ |

ਤੁਸੀਂ ਇਸ ਵਿੱਚ ਨਹੀਂ ਵੜਦੇ

“ਤੁਸੀਂ ਪਰਮੇਸ਼ੁਰ ਨੂੰ ਆਪਣੇ ਉੱਪਰ ਸ਼ਾਸਨ ਨਹੀਂ ਕਰਨ ਦਿੰਦੇ”

ਤੁਸੀਂ ਵਿਧਵਾ ਦੇ ਘਰ ਨੂੰ ਨਿਗਲ ਜਾਂਦੇ ਹੋ

“ਉਸ ਔਰਤ ਦਾ ਸਭ ਕੁਝ ਚੋਰੀ ਕਰ ਲੈਂਦੇ ਹਨ ਜਿਸ ਦਾ ਕੋਈ ਆਦਮੀ ਬਚਾਉਣ ਵਾਲਾ ਨਹੀਂ ਹੈ” ਨਰਕ ਦੇ ਪੁੱਤਰ

“ਵਿਅਕਤੀ ਜਿਹੜਾ ਨਰਕ ਦਾ ਹੈ” ਜਾਂ “ਵਿਅਕਤੀ ਜਿਸ ਨੂੰ ਨਰਕ ਵਿੱਚ ਜਾਣਾ ਚਾਹੀਦਾ ਹੈ” (ਦੇਖੋ: ਮੁਹਾਵਰੇ)

Matthew 23:16

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਕਿਉਂਕਿ ਉਹ ਕਪਟੀ ਹਨ |

ਅੰਨੇ ਆਗੂ ... ਮੂਰਖ

ਭਾਵੇਂ ਕਿ ਆਗੂ ਅਸਲ ਵਿੱਚ ਅੰਨੇ ਨਹੀਂ ਹਨ, ਪਰ ਉਹ ਇਹ ਨਹੀਂ ਸਮਝ ਸਕਦੇ ਕਿ ਉਹ ਗ਼ਲਤ ਹਨ | (ਦੇਖੋ: ਅਲੰਕਾਰ)

ਸੌਂਹ ਪੂਰੀ ਕਰਨੀ ਪਉ

AT: “ਜੋ ਕਰਨ ਦਾ ਵਾਅਦਾ ਕੀਤਾ ਉਹ ਪੂਰਾ ਕਰਨਾ ਪਉ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਕੀ ਵੱਡਾ ਹੈ ਸੋਨਾਂ, ਜਾਂ ਹੈਕਲ ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ?

ਯਿਸੂ ਇਸ ਪ੍ਰਸ਼ਨ ਦਾ ਇਸਤੇਮਾਲ ਫ਼ਰੀਸੀ ਨੂੰ ਝਿੜਕਣ ਦੇ ਲਈ ਕਰਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

Matthew 23:18

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਕਿਉਂਕਿ ਉਹ ਕਪਟੀ ਹਨ |

ਅੰਨੇ ਲੋਕ

ਆਤਮਿਕ ਰੂਪ ਵਿੱਚ ਅੰਨੇ ਲੋਕ (ਦੇਖੋ: ਅਲੰਕਾਰ)

ਕੀ ਵੱਡਾ ਹੈ ਭੇਂਟ, ਜਾਂ ਉਹ ਵੇਦੀ ਜਿਸ ਨੇ ਭੇਂਟ ਨੂੰ ਪਵਿੱਤਰ ਕੀਤਾ ?

ਯਿਸੂ ਇਸ ਪ੍ਰਸ਼ਨ ਦਾ ਇਸਤੇਮਾਲ ਉਸ ਚੀਜ਼ ਨੂੰ ਦਿਖਾਉਣ ਲਈ ਕਰਦਾ ਹੈ ਜੋ ਉਹ ਪਹਿਲਾਂ ਹੀ ਜਾਣਦੇ ਹਨ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਤੋਹਫ਼ਾ

ਵੇਦੀ ਤੇ ਚੜਾਏ ਜਾਣ ਤੋਂ ਪਹਿਲਾਂ ਇੱਕ ਜਾਨਵਰ ਜਾਂ ਅਨਾਜ ਦਾ ਬਲੀਦਾਨ | ਜਦੋਂ ਇਹ ਵੇਦੀ ਉੱਤੇ ਚੜਾਇਆ ਜਾਂਦਾ ਹੈ ਤਾਂ ਇਹ ਭੇਂਟ ਹੈ | (ਦੇਖੋ: ਲੱਛਣ ਅਲੰਕਾਰ)

Matthew 23:20

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਕਿਉਂਕਿ ਉਹ ਕਪਟੀ ਹਨ |

Matthew 23:23

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਕਿਉਂਕਿ ਉਹ ਕਪਟੀ ਹਨ |

ਤੁਹਾਡੇ ਉੱਤੇ ਹਾਏ

ਦੇਖੋ ਤੁਸੀਂ 23:13 ਵਿੱਚ ਇਸ ਦਾ ਅਨੁਵਾਦ ਕਿਵੇਂ ਕੀਤਾ |

ਪੌਦੀਨਾ, ਸੌਂਫ ਅਤੇ ਜ਼ੀਰਾ

ਪੱਤੇ ਅਤੇ ਬੀਜ਼ ਜਿਹਨਾਂ ਦਾ ਇਸਤੇਮਾਲ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਕੀਤਾ ਜਾਂਦਾ ਹੈ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਤੁਸੀਂ ਅੰਨੇ ਆਗੂਓ

ਇਹ ਲੋਕ ਸਰੀਰਕ ਤੌਰ ਤੇ ਅੰਨੇ ਨਹੀਂ ਹਨ | ਯਿਸੂ ਆਤਮਿਕ ਅੰਨੇ ਪਣ ਦੀ ਤੁਲਣਾ ਸਰੀਰਕ ਅੰਨੇ ਪਣ ਦੇ ਨਾਲ ਕਰ ਰਿਹਾ ਹੈ | (ਦੇਖੋ: ਅਲੰਕਾਰ)

ਤੁਸੀਂ ਮੱਛਰ ਤਾਂ ਪੁਣ ਲੈਂਦੇ ਹੋ ਪਰ ਊਠ ਨੂੰ ਨਿਗਲ ਜਾਂਦੇ ਹੋ

ਘੱਟ ਮਹੱਤਵਪੂਰਨ ਹੁਕਮਾਂਂ ਦੀ ਪਾਲਨਾ ਕਰਨਾ ਪਰ ਜਿਆਦਾ ਮਹੱਤਵਪੂਰਨ ਹੁਕਮਾਂਂ ਨੂੰ ਛੱਡ ਦੇਣਾ ਇਸ ਦੇ ਬਰਾਬਰ ਹੈ ਜਿਵੇਂ ਕੋਈ ਛੋਟੇ ਅਸ਼ੁੱਧ ਜਾਨਵਰ ਦਾ ਮਾਸ ਨਾ ਖਾਵੇ ਪਰ ਜਾਣਦੇ ਹੋਏ ਜਾਂ ਨਾ ਜਾਣਦੇ ਹੋਏ ਕਿਸੇ ਵੱਡੇ ਅਸ਼ੁੱਧ ਜਾਨਵਰ ਦਾ ਮਾਸ ਖਾ ਲਵੇ | AT: “ਤੁਸੀਂ ਉਸ ਵਿਅਕਤੀ ਦੀ ਤਰ੍ਹਾਂ ਮੂਰਖ ਹੋ ਜਿਹੜਾ ਆਪਣੇ ਪੀਣ ਵਾਲੇ ਪਾਣੀ ਵਿੱਚ ਡਿੱਗੇ ਮੱਛਰ ਨੂੰ ਤਾਂ ਪੁਣ ਲੈਂਦਾ ਹੈ ਪਰ ਇੱਕ ਵੱਡੇ ਊਠ ਨੂੰ ਨਿਗਲ ਜਾਂਦਾ ਹੈ |” (ਦੇਖੋ: ਅਲੰਕਾਰ ਅਤੇ ਹੱਦ ਤੋਂ ਵੱਧ)

ਮੱਛਰ ਨੂੰ ਪੁਣ ਲੈਣਾ

ਪੀਣ ਵਾਲੀ ਚੀਜ਼ ਨੂੰ ਕੱਪੜੇ ਦੇ ਨਾਲ ਪੁਣ ਲੈਣਾ ਜਿਸ ਨਾਲ ਮੱਛਰ ਬਾਹਰ ਨਿੱਕਲ ਜਾਂਦਾ ਹੈ ਮੱਛਰ

ਇੱਕ ਛੋਟਾ ਉੱਡਣ ਵਾਲਾ ਕੀੜਾ

Matthew 23:25

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਕਿਉਂਕਿ ਉਹ ਕਪਟੀ ਹਨ |

ਤੁਹਾਡੇ ਉੱਤੇ ਹਾਇ

ਦੇਖੋ ਕਿ ਤੁਸੀਂ ਇਸ ਦਾ ਅਨੁਵਾਦ 23:13 ਵਿੱਚ ਕਿਵੇਂ ਕੀਤਾ |

ਤੁਸੀਂ ਕਟੋਰੇ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ

“ਗ੍ਰੰਥੀ” ਅਤੇ “ਫ਼ਰੀਸੀ” “ਬਾਹਰੋਂ ਸ਼ੁੱਧ” ਦਿਖਾਈ ਦਿੰਦੇ ਹਨ | (ਦੇਖੋ: ਅਲੰਕਾਰ)

ਅੰਦਰੋਂ ਲੁੱਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ

“ਜੋ ਦੂਸਰਿਆਂ ਦਾ ਹੈ ਉਹ ਧੱਕੇ ਦੇ ਨਾਲ ਖੋ ਲੈਂਦੇ ਹਨ ਤਾਂ ਕਿ ਉਹਨਾਂ ਦੇ ਕੋਲ ਜ਼ਰੂਰਤ ਤੋਂ ਜਿਆਦਾ ਹੋਵੇ”

ਤੁਸੀਂ ਅੰਨੇ ਫ਼ਰੀਸੀਓ

ਫ਼ਰੀਸੀ ਸਚਾਈ ਨੂੰ ਨਹੀਂ ਸਮਝਦੇ | ਉਹ ਸਰੀਰਕ ਤੌਰ ਤੇ ਅੰਨੇ ਨਹੀਂ ਹਨ | (ਦੇਖੋ: ਅਲੰਕਾਰ) ਪਹਿਲਾਂ ਕਟੋਰੇ ਅਤੇ ਥਾਲੀ ਨੂੰ ਅੰਦਰੋ ਸਾਫ਼ ਕਰੋ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ

ਜੇਕਰ ਉਹਨਾਂ ਦੇ ਮਨ ਪਰਮੇਸ਼ੁਰ ਦੇ ਨਾਲ ਸਹੀ ਹਨ, ਤਾਂ ਉਹਨਾਂ ਦਾ ਜੀਵਨ ਵੀ ਉਸੇ ਤਰ੍ਹਾਂ ਦਾ ਹੀ ਹੋਵੇਗਾ | (ਦੇਖੋ: ਅਲੰਕਾਰ)

Matthew 23:27

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਕਿਉਂਕਿ ਉਹ ਕਪਟੀ ਹਨ |

Matthew 23:29

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਕਿਉਂਕਿ ਉਹ ਕਪਟੀ ਹਨ |

Matthew 23:32

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਕਿਉਂਕਿ ਉਹ ਕਪਟੀ ਹਨ |

ਤੁਸੀਂ ਆਪਣੇ ਪਿਉ ਦਾਦਿਆਂ ਦੇ ਪਾਪ ਦੇ ਮਾਪ ਨੂੰ ਭਰੀ ਜਾਂਦੇ ਹੋ

“ਤੁਸੀਂ ਉਸ ਪਾਪ ਨੂੰ ਪੂਰਾ ਕਰਦੇ ਹੋ ਜਿਹੜਾ ਤੁਹਾਡੇ ਪੁਰਖਿਆਂ ਨੇ ਸ਼ੁਰੂ ਕੀਤਾ ਸੀ” (ਦੇਖੋ: ਲੱਛਣ ਅਲੰਕਾਰ)

ਹੇ ਸੱਪੋ, ਹੇ ਨਾਗਾਂ ਦੇ ਬੱਚਿਓ

“ਤੁਸੀਂ ਜ਼ਹਿਰੀਲੇ ਸੱਪਾਂ ਦੇ ਵਾਂਗੂੰ ਖ਼ਤਰਨਾਕ ਅਤੇ ਬੁਰੇ ਹੋ” (ਦੇਖੋ: ਅਲੰਕਾਰ)

ਤੁਸੀਂ ਨਰਕ ਦੀ ਸਜ਼ਾ ਤੋਂ ਕਿਸ ਤਰ੍ਹਾਂ ਬਚੋਗੇ ?

“ਨਰਕ ਦੀ ਸਜ਼ਾ ਤੋਂ ਬਚਣ ਦੇ ਲਈ ਤੁਹਾਡੇ ਲਈ ਕੋਈ ਰਸਤਾ ਨਹੀਂ ਹੈ!” (ਦੇਖੋ: ਅਲੰਕ੍ਰਿਤ ਪ੍ਰਸ਼ਨ)

Matthew 23:34

ਯਿਸੂ ਧਾਰਮਿਕ ਆਗੂਆਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ ਕਿਉਂਕਿ ਉਹ ਕਪਟੀ ਹਨ |

ਤੋਂ ...ਹਾਬੇਲ ....ਤੱਕ ...ਜ਼ਕਰਯਾਹ

ਹਾਬੇਲ ਪਹਿਲਾ ਸੀ ਜਿਸ ਨੂੰ ਕਤਲ ਕੀਤਾ ਗਿਆ, ਅਤੇ ਮੰਨਿਆ ਜਾਂਦਾ ਹੈ ਕਿ ਜ਼ਕਰਯਾਹ ਆਖਰੀ ਸੀ ਜਿਸ ਨੂੰ ਹੈਕਲ ਦੇ ਵਿੱਚ ਯਹੂਦੀਆਂ ਦੁਆਰਾ ਕਤਲ ਕੀਤਾ ਗਿਆ | ਜ਼ਕਰਯਾਹ

ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪਿਤਾ ਨਹੀਂ

Matthew 23:37

ਯਿਸੂ ਕਹਿੰਦਾ ਹੈ ਕਿ ਉਹ ਉਦਾਸ ਹੈ ਕਿਉਂਕਿ ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਦਾ ਇਨਕਾਰ ਕੀਤਾ ਹੈ |

ਯਰੂਸ਼ਲਮ, ਯਰੂਸ਼ਲਮ

ਯਿਸੂ ਯਰੂਸ਼ਲਮ ਦੇ ਲੋਕਾਂ ਦੇ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਖੁਦ ਹੀ ਇੱਕ ਸ਼ਹਿਰ ਹੋਣ | (ਦੇਖੋ : ਨ੍ਜਾਸਨ ਅਤੇ ਲੱਛਣ ਅਲੰਕਾਰ)

ਤੁਹਾਡੇ ਬੱਚੇ

ਇਸਰਾਏਲ ਦੇ ਸਾਰੇ (ਦੇਖੋ: ਲੋਪ ਅਤੇ ਲੱਛਣ ਅਲੰਕਾਰ)

ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ

AT: “ਪਰਮੇਸ਼ੁਰ ਤੁਹਾਡੇ ਘਰ ਨੂੰ ਛੱਡ ਦੇਵੇਗਾ, ਅਤੇ ਇਹ ਖਾਲੀ ਹੋਵੇਗਾ” (ਦੇਖੋ: ਲੱਛਣ ਅਲੰਕਾਰ) ਤੁਹਾਡਾ ਘਰ

ਸੰਭਾਵੀ ਅਰਥ ਇਹ ਹਨ: 1) ਯਰੂਸ਼ਲਮ ਸ਼ਹਿਰ (ਦੇਖੋ UDB) ਜਾਂ 2) ਹੈਕਲ | (ਦੇਖੋ: ਲੱਛਣ ਅਲੰਕਾਰ)