Matthew 13

Matthew 13:1

ਇਸ ਅਧਿਆਏ ਵਿੱਚ, ਯਿਸੂ ਝੀਲ ਦੇ ਕੰਢੇ ਕਿਸ਼ਤੀ ਵਿੱਚ ਬੈਠਿਆ ਅਤੇ ਭੀੜ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਦ੍ਰਿਸ਼ਟਾਂਤ ਦੱਸੇ |

ਉਸ ਦਿਨ

ਇਹ ਘਟਨਾਵਾਂ ਪਿਛਲੇ ਅਧਿਆਏ ਵਾਲੇ ਦਿਨ ਹੀ ਹੋਈਆਂ |

ਘਰ ਦੇ ਬਾਹਰ

ਇਹ ਉਸ ਘਰ ਨੂੰ ਨਹੀਂ ਦੱਸਦਾ ਜਿਸ ਘਰ ਵਿੱਚ ਯਿਸੂ ਰਹਿ ਰਿਹਾ ਸੀ | ਕਿਸ਼ਤੀ ਵਿੱਚ ਚੜ ਗਿਆ

ਇਹ ਇੱਕ ਮੱਛੀਆਂ ਫੜਨ ਲਈ ਵਰਤੀ ਜਾਣ ਵਾਲੀ ਕਿਸ਼ਤੀ ਸੀ |

Matthew 13:3

ਯਿਸੂ ਲੋਕਾਂ ਨੂੰ ਅਲੱਗ ਅਲੱਗ ਦ੍ਰਿਸ਼ਟਾਂਤ ਸੁਣਾਉਂਦਾ ਹੈ ਜੋ ਪਰਮੇਸ਼ੁਰ ਦੇ ਰਾਜ ਦਾ ਵਰਣਨ ਕਰਦੇ ਹਨ |

ਯਿਸੂ ਨੇ ਉਹਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ

“ਯਿਸੂ ਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਦੱਸੀਆਂ”

ਉਹਨਾਂ ਨੂੰ

ਭੀੜ ਵਿਚਲੇ ਲੋਕਾਂ ਨੂੰ

ਵੇਖੋ: ਸਮਾਂਤਰ ਅਨੁਵਾਦ : “ਵੇਖੋ” ਜਾਂ “ਸੁਣੋ” ਜਾਂ “ਉਸ ਵੱਲ ਧਿਆਨ ਦੇਵੋ ਜੋ ਮੈਂ ਕਹਿਣ ਜਾ ਰਿਹਾ ਹਾਂ |”

ਇੱਕ ਬੀਜ਼ਣ ਵਾਲਾ ਬੀ ਬੀਜ਼ਣ ਨੂੰ ਨਿੱਕਲਿਆ

“ਇੱਕ ਕਿਸਾਨ ਖੇਤਾਂ ਵਿੱਚ ਕੁਝ ਬੀਜ਼ ਖਿਲਾਰਨ ਲਈ ਨਿੱਕਲਿਆ |”

ਜਿਵੇਂ ਹੀ ਉਸ ਨੇ ਬੀਜ਼ਿਆ

“ਜਿਵੇਂ ਹੀ ਬੀਜ਼ਣ ਵਾਲੇ ਨੇ ਬੀਜ਼ਿਆ”

ਸੜਕ ਦੇ ਇੱਕ ਪਾਸੇ

ਖੇਤ ਦੇ ਨਾਲ ਦਾ “ਰਸਤਾ |” ਲੋਕਾਂ ਦੇ ਇਸ ਉੱਪਰ ਚੱਲਣ ਦੇ ਕਾਰਨ ਇਹ ਜਮੀਨ ਸਖਤ ਹੋਵੇਗੀ |

ਉਹਨਾਂ ਨੂੰ ਚੁਗ ਗਏ

“ਸਾਰੇ ਬੀਜ਼ ਖਾ ਗਏ”

ਪੱਥਰੀਲੀ ਜਮੀਨ

ਚਟਾਨਾਂ ਦੇ ਉੱਪਰਲੀ ਸਖਤ ਮਿੱਟੀ

ਉਹ ਛੇਤੀ ਉੱਗ ਗਏ

“ਬੀਜ਼ ਜਲਦੀ ਉੱਗ ਗਏ ਅਤੇ ਵਧੇ”

ਉਹ ਮੁਰਝਾ ਗਏ

“ਸੂਰਜ ਨੇ ਪੌਦਿਆਂ ਨੂੰ ਝੁਲਸਾ ਦਿੱਤਾ ਅਤੇ ਉਹ ਬਹੁਤ ਗਰਮ ਹੋ ਗਏ” (ਦੇਖੋ : ਕਿਰਿਆਸ਼ੀਲ ਜਾਂ ਸੁਸਤ) ਉਹ ਸੁੱਕ ਗਏ

“ ਪੌਦੇ ਸੁੱਕ ਗਏ ਅਤੇ ਖਤਮ ਹੋ ਗਏ”

Matthew 13:7

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਕੰਡਿਆਲਿਆਂ ਦੇ ਵਿੱਚ ਗਿਰਿਆ

“ਉੱਥੇ ਗਿਰਿਆ ਜਿੱਥੇ ਕੰਡਿਆਲੇ ਵੀ ਉੱਗਦੇ ਹਨ”

ਉਹਨਾਂ ਨੂੰ ਦਬਾ ਲਿਆ

“ਨਵੇਂ ਉੱਗੇ ਪੌਦਿਆਂ ਨੂੰ ਦਬਾ ਲਿਆ” | ਉਹ ਆਮ ਸ਼ਬਦ ਦਾ ਇਸਤੇਮਾਲ ਕਰੋ ਜੋ ਨਦੀਨਾ ਦੇ ਦੁਆਰਾ ਫ਼ਸਲ ਨੂੰ ਵਧਣ ਦੇ ਰੋਕਣ ਲਈ ਕੀਤਾ ਜਾਂਦਾ ਹੈ |

ਜਿਸ ਦੇ ਕੰਨ ਹੋਣ ਉਹ ਸੁਣੇ

ਕੁਝ ਭਾਸ਼ਾਵਾਂ ਵਿੱਚ ਦੂਸਰੇ ਵਿਅਕਤੀ ਪੜਨਾਂਵ ਦਾ ਇਸਤੇਮਾਲ ਕਰਨਾ ਜਿਆਦਾ ਸੁਭਾਵਿਕ ਹੋਵੇਗਾ : “ਤੁਹਾਡੇ ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ |” (ਦੇਖੋ: ਪਹਿਲਾ, ਦੂਸਰਾ ਜਾਂ ਤੀਸਰਾ ਵਿਅਕਤੀ )

ਉਹ ਜਿਸ ਦੇ ਕੰਨ ਹੋਣ

“ਜੋ ਕੋਈ ਸੁਣ ਸਕਦਾ ਹੈ” ਜਾਂ “ਜੋ ਕੋਈ ਮੇਰੀ ਸੁਣਦਾ ਹੈ” ਉਹ ਸੁਣੇ

“ਉਹ ਚੰਗੀ ਤਰ੍ਹਾਂ ਸੁਣੇ” ਜਾਂ “ਉਹ ਉਸ ਵੱਲ ਧਿਆਨ ਦੇਵੇ ਜੋ ਮੈਂ ਕਹਿੰਦਾ ਹਾਂ”

Matthew 13:10

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਉਹਨਾਂ ਨੂੰ

ਚੇਲਿਆਂ ਨੂੰ

ਤੁਹਾਨੂੰ ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਦਿੱਤੀ ਗਈ ਹੈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ

ਇਸ ਨੂੰ ਇੱਕ ਕਿਰਿਆਸ਼ੀਲ ਢਾਂਚੇ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ ਅਤੇ ਅਸਪੱਸ਼ਟ ਜਾਣਕਾਰੀ ਵੀ ਲਿਖੀ ਜਾ ਸਕਦੀ ਹੈ : “ਪਰਮੇਸ਼ੁਰ ਨੇ ਤੁਹਾਨੂੰ ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਦਿੱਤੀ ਹੈ, ਪਰ ਪਰਮੇਸ਼ੁਰ ਨੇ ਇਹਨਾਂ ਲੋਕਾਂ ਨੂੰ ਨਹੀਂ ਦਿੱਤੀ” ਜਾਂ “ਪਰਮੇਸ਼ੁਰ ਨੇ ਤੁਹਾਨੂੰ ਸਵਰਗ ਦੇ ਰਾਜ ਦੇ ਭੇਤਾਂ ਨੂੰ ਸਮਝਣ ਦੇ ਜੋਗ ਬਣਾਇਆ ਹੈ, ਪਰ ਪਰਮੇਸ਼ੁਰ ਨੇ ਇਹਨਾਂ ਲੋਕਾਂ ਨੂੰ ਇਸ ਜੋਗ ਨਹੀਂ ਬਣਾਇਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ ਅਤੇ ਸਪੱਸ਼ਟ ਅਤੇ ਅਪ੍ਰ੍ਤੱਖ)

ਤੁਸੀਂ

ਚੇਲੇ

ਭੇਤ

ਉਹ ਸਚਾਈਆਂ ਜਿਹੜੀਆਂ ਗੁਪਤ ਰੱਖੀਆਂ ਸਨ ਪਰ ਹੁਣ ਯਿਸੂ ਉਹਨਾਂ ਨੂੰ ਪ੍ਰਗਟ ਕਰ ਰਿਹਾ ਹੈ | ਸਮਾਂਤਰ ਅਨੁਵਾਦ : “ਗੁਪਤ ਗੱਲਾਂ” ਜਾਂ “ਛੁਪੀਆਂ ਹੋਈਆਂ ਸਚਾਈਆਂ” (ਦੇਖੋ UDB) |

ਜਿਸ ਕੋਲ ਵੀ ਹੈ

“ਜਿਸ ਕੋਲ ਵੀ ਸਮਝ ਹੈ” ਜਾਂ “ਜੋ ਕੋਈ ਉਸਨੂੰ ਕਬੂਲ ਕਰਦਾ ਹੈ ਜਿਹੜਾ ਮੈਂ ਸਿਖਾਉਂਦਾ ਹਾਂ |”

ਉਸ ਨੂੰ ਹੋਰ ਵੱਧ ਦਿੱਤਾ ਜਾਵੇਗਾ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਢਾਂਚੇ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ : “ਪਰਮੇਸ਼ੁਰ ਉਸ ਨੂੰ ਹੋਰ ਸਮਝ ਦੇਵੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਸ ਦਾ ਵਾਧਾ ਹੋਵੇਗਾ

“ਉਹ ਸਪੱਸ਼ਟਤਾ ਨਾਲ ਸਮਝੇਗਾ”

ਜਿਸ ਕੋਲ ਨਹੀਂ ਹੈ

“ਜਿਸ ਕੋਲ ਸਮਝ ਨਹੀਂ ਹੈ” ਜਾਂ “ਜੋ ਕੋਈ ਉਸਨੂੰ ਕਬੂਲ ਨਹੀਂ ਕਰਦਾ ਜੋ ਮੈਂ ਸਿਖਾਉਂਦਾ ਹਾਂ” ਉਸ ਕੋਲ ਜੋ ਹੈ ਉਹ ਵੀ ਲੈ ਲਿਆ ਜਾਵੇਗਾ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਢਾਂਚੇ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ: “ਪਰਮੇਸ਼ੁਰ ਉਹ ਵੀ ਲੈ ਲਵੇਗਾ ਜੋ ਉਸ ਦੇ ਕੋਲ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 13:13

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਮੈਂ ਉਹਨਾਂ ਦੇ ਨਾਲ ਗੱਲਾਂ ਕਰਦਾ ਹਾਂ

ਇਹਨਾਂ ਦੋਹਾਂ ਆਇਤਾਂ ਵਿੱਚ ਪੜਨਾਂਵ “ਉਹਨਾਂ ਨੂੰ” ਭੀੜ ਵਿਚਲੇ ਲੋਕਾਂ ਦੇ ਨਾਲ ਸਬੰਧਿਤ ਹੈ | ( ਦੇਖੋ: ਸਮਾਂਤਰ)

ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ

ਯਿਸੂ ਇਸ ਦਾ ਇਸਤੇਮਾਲ ਚੇਲਿਆਂ ਨੂੰ ਇਹ ਦੱਸਣ ਲਈ ਕਰਦਾ ਹੈ ਕਿ ਭੀੜ ਦੇ ਲੋਕ ਸਮਝਣ ਤੋਂ ਇਨਕਾਰ ਕਰਦੇ ਹਨ | (ਦੇਖੋ: ਸਮਾਂਤਰ)

ਉਹ ਵੇਖਦੇ ਹੋਏ ਵੀ ਨਹੀਂ ਵੇਖਦੇ

“ਭਾਵੇਂ ਕਿ ਉਹ ਵੇਖਦੇ ਹਨ, ਪਰ ਉਹ ਉਸ ਨੂੰ ਕਬੂਲ ਨਹੀਂ ਕਰਦੇ |” ਜੇਕਰ ਕਿਰਿਆ ਵਿੱਚ ਇੱਕ ਉਦੇਸ਼ ਦੀ ਜ਼ਰੂਰਤ ਹੈ ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਭਾਵੇਂ ਕਿ ਉਹ ਚੀਜ਼ਾਂ ਨੂੰ ਵੇਖਦੇ ਹਨ, ਪਰ ਉਹ ਉਹਨਾਂ ਨੂੰ ਸਮਝਦੇ ਨਹੀਂ ਹਨ | “ ਜਾਂ “ਭਾਵੇਂ ਕਿ ਉਹ ਵੇਖਦੇ ਹਨ ਕਿ ਇਹ ਹੁੰਦਾ ਹੈ ਪਰ ਉਹ ਇਸ ਨੂੰ ਸਮਝਦੇ ਨਹੀਂ ਹਨ |” (ਦੇਖੋ: ਕਿਰਿਆਵਾਂ)

ਉਹ ਸੁਣਦੇ ਹੋਏ ਵੀ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ

“ਭਾਵੇਂ ਕਿ ਉਹ ਸੁਣਦੇ ਹਨ, ਪਰ ਉਹ ਸਮਝਦੇ ਨਹੀਂ ਹਨ |” ਜੇਕਰ ਕਿਰਿਆ ਦੇ ਲਈ ਇੱਕ ਉਦੇਸ਼ ਦੀ ਜ਼ਰੂਰਤ ਹੈ, ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਭਾਵੇਂ ਕਿ ਉਹ ਸਿਖਿਆ ਨੂੰ ਸੁਣਦੇ ਹਨ, ਪਰ ਉਹ ਸਚਾਈ ਨੂੰ ਨਹੀਂ ਸਮਝਦੇ |”

ਤੁਸੀਂ ਕੰਨਾਂ ਦੇ ਨਾਲ ਸੁਣੋਗੇ ਪਰ ਸਮਝੋਗੇ ਨਹੀਂ, ਤੁਸੀਂ ਅੱਖਾਂ ਦੇ ਨਾਲ ਵੇਖੋਗੇ ਪਰ ਬੁਝੋਗੇ ਨਹੀਂ

ਇਹ ਯਸਾਯਾਹ ਨਬੀ ਦੀ ਕਿਤਾਬ ਵਿਚੋਂ ਲਿਆ ਗਿਆ ਹੈ ਅਤੇ ਇਹ ਯਸਾਯਾਹ ਦੇ ਦਿਨਾਂ ਵਿੱਚ ਅਵਿਸ਼ਵਾਸੀ ਲੋਕਾਂ ਦੇ ਬਾਰੇ ਹੈ | ਯਿਸੂ ਇਸ ਦਾ ਇਸਤੇਮਾਲ ਉਸ ਭੀੜ ਦਾ ਵਰਣਨ ਕਰਨ ਕਰਦਾ ਹੈ ਜਿ ਉਸ ਨੂੰ ਸੁਣ ਰਹੀ ਸੀ | ਇਹ ਇੱਕ ਹੋਰ ਸਮਾਂਤਰ ਹੈ | (ਦੇਖੋ : ਸਮਾਂਤਰ)

ਤੁਸੀਂ ਕੰਨਾਂ ਦੇ ਨਾਲ ਸੁਣੋਗੇ ਪਰ ਸਮਝੋਗੇ ਨਹੀਂ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਤੁਸੀਂ ਸੁਣੋਗੇ, ਪਰ ਤੁਸੀਂ ਸਮਝੋਗੇ ਨਹੀਂ |” ਜੇਕਰ ਕਿਰਿਆ ਦੇ ਲਈ ਇੱਕ ਉਦੇਸ਼ ਦੀ ਜ਼ਰੂਰਤ ਹੈ ਤਾਂ ਤੁਸੀਂ ਇਸ ਦਾ ਅਨੁਵਾਦ ਇਸ ਤਰ੍ਹਾਂ ਕਰ ਸਕਦੇ ਹੋ “ਤੁਸੀਂ ਗੱਲਾਂ ਨੂੰ ਸੁਣੋਗੇ, ਪਰ ਤੁਸੀਂ ਉਹਨਾਂ ਨੂੰ ਸਮਝੋਗੇ ਨਹੀਂ |” ਤੁਸੀਂ ਅੱਖਾਂ ਦੇ ਨਾਲ ਵੇਖੋਗੇ, ਪਰ ਤੁਸੀਂ ਬੁਝੋਗੇ ਨਹੀਂ

“ਤੁਸੀਂ ਵੇਖੋਗੇ, ਪਰ ਤੁਸੀਂ ਬੁਝੋਗੇ ਨਹੀਂ |” ਜੇਕਰ ਕਿਰਿਆ ਦੇ ਲਈ ਇੱਕ ਉਦੇਸ਼ ਦੀ ਜ਼ਰੂਰਤ ਹੈ ਤਾਂ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਤੁਸੀਂ ਚੀਜ਼ਾਂ ਨੂੰ ਵੇਖੋਗੇ, ਪਰ ਤੁਸੀਂ ਉਹਨਾਂ ਨੂੰ ਬੁਝੋਗੇ ਨਹੀਂ |”

Matthew 13:15

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ | ਉਹ ਯਸਾਯਾਹ ਦੇ ਉਹਨਾਂ ਸ਼ਬਦਾਂ ਨੂੰ ਦੁਹਰਾਉਣਾ ਜਾਰੀ ਰੱਖਦਾ ਹੈ ਜਿਹੜੇ 13:14 ਵਿੱਚ ਸ਼ੁਰੂ ਹੋਏ ਸਨ |

ਇਹਨਾਂ ਲੋਕਾਂ ਦੇ ਮਨ ਮੋਟੇ ਹੋ ਗਏ ਹਨ

“ਅੱਗੇ ਤੋਂ ਇਹ ਲੋਕ ਸਿੱਖ ਨਹੀਂ ਸਕਦੇ ਹਨ” (ਦੇਖੋ UDB) |

ਉਹਨਾਂ ਦੇ ਕੰਨ ਉੱਚਾ ਸੁਣਦੇ ਹਨ

“ਅੱਗੇ ਤੋਂ ਉਹ ਸੁਣਨਾ ਨਹੀਂ ਚਾਹੁੰਦੇ” (ਦੇਖੋ UDB) |

ਇਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ

“ਉਹ ਆਪਣੀਆਂ ਅੱਖਾਂ ਬੰਦ ਕਰ ਚੁੱਕੇ ਹਨ” ਜਾਂ “ਉਹ ਦੇਖਣ ਤੋਂ ਇਨਕਾਰ ਕਰਦੇ ਹਨ”

ਮਤੇ ਉਹ ਆਪਣੀਆਂ ਅੱਖਾਂ ਨਾਲ ਵੇਖਣ ਅਤੇ ਕੰਨਾਂ ਦੇ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ

“ਇਸ ਲਈ ਕਿ ਉਹ ਆਪਣੀਆਂ ਅੱਖਾਂ ਨਹੀਂ ਵੇਖਣਗੇ, ਆਪਣੇ ਕੰਨਾਂ ਦੇ ਨਾਲ ਨਹੀਂ ਸੁਣਨਗੇ, ਆਪਣੇ ਮਨਾਂ ਦੇ ਨਾਲ ਨਹੀਂ ਸਮਝਣਗੇ, ਅਤੇ ਨਤੀਜੇ ਵੱਜੋਂ ਮੁੜ ਆਉਣ |”

ਮੁੜ ਆਉਣਾ

“ਵਾਪਿਸ ਮੁੜਨਾ” ਜਾਂ “ਤੋਬਾ ਕਰਨਾ”

ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ

“ਅਤੇ ਮੈਨੂੰ ਉਹਨਾਂ ਨੂੰ ਚੰਗਾ ਕਰਨਾ ਪਵੇ |” ਸਮਾਂਤਰ ਅਨੁਵਾਦ: “ਅਤੇ ਮੈਨੂੰ ਫਿਰ ਤੋਂ ਉਹਨਾਂ ਨੂੰ ਕਬੂਲ ਕਰਨਾ ਪਵੇ |” (ਦੇਖੋ: ਅਲੰਕਾਰ)

Matthew 13:16

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਤੁਹਾਡਾ .. ਤੁਸੀਂ

ਯਿਸੂ ਆਪਣੇ ਚੇਲਿਆਂ ਦੇ ਨਾਲ ਗੱਲ ਕਰ ਰਿਹਾ ਹੈ |

ਕਿਉਂਕਿ ਉਹ ਦੇਖਦੇ ਹਨ

“ਕਿਉਂਕਿ ਉਹ ਦੇਖ ਸਕਦੇ ਹਨ” ਜਾਂ “ਕਿਉਂਕਿ ਉਹ ਦੇਖਣ ਦੇ ਜੋਗ ਹਨ”

ਕਿਉਂਕਿ ਉਹ ਸੁਣਦੇ ਹਨ

“ਕਿਉਂਕਿ ਉਹ ਦੇਖ ਸਕਦੇ ਹਨ” ਜਾਂ “ਕਿਉਂਕਿ ਉਹ ਸੁਣਨ ਦੇ ਜੋਗ ਹਨ”

ਜਿਹੜੀਆਂ ਚੀਜ਼ਾਂ ਤੁਸੀਂ ਦੇਖਦੇ ਹੋ

“ਜਿਹੜੀਆਂ ਚੀਜ਼ਾਂ ਤੁਸੀਂ ਮੈਨੂੰ ਕਰਦੇ ਹੋਏ ਦੇਖਿਆ” ਜਿਹੜੀਆਂ ਗੱਲਾਂ ਤੁਸੀਂ ਸੁਣਦੇ ਹੋ

“ਜਿਹੜੀਆਂ ਗੱਲਾਂ ਤੁਸੀਂ ਮੈਨੂੰ ਕਹਿੰਦੇ ਹੋਏ ਸੁਣਿਆ”

Matthew 13:18

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ | ਇੱਥੇ ਉਸ ਉਸ ਦ੍ਰਿਸ਼ਟਾਂਤ ਦੀ ਵਿਆਖਿਆ ਕਰ ਰਿਹਾ ਹੈ ਜਿਹੜਾ ਉਸ ਨੇ 13:8 ਵਿੱਚ ਸੁਣਾਇਆ ਸੀ |

ਦੁਸ਼ਟ ਆਉਂਦਾ ਹੈ ਅਤੇ ਉਹ ਖੋ ਲੈਂਦਾ ਹੈ ਜੋ ਉਸਦੇ ਮਨ ਵਿੱਚ ਬੀਜ਼ਿਆ ਗਿਆ ਸੀ

“ਸ਼ੈਤਾਨ ਉਸ ਨੂੰ ਪਰਮੇਸ਼ੁਰ ਦਾ ਉਹ ਬਚਨ ਭੁਲਾ ਦਿੰਦਾ ਹੈ ਜਿਹੜਾ ਉਸ ਨੇ ਸੁਣਿਆ ਸੀ |”

ਖੋ ਲੈਂਦਾ

ਉਸ ਸ਼ਬਦ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ ਜਿਸ ਦਾ ਅਰਥ ਹੈ, ਕਿਸੇ ਮਾਲਕ ਦੇ ਕੋਲੋਂ ਉਸਦੀ ਚੀਜ਼ ਖੋ ਲੈਣਾ |

ਜੋ ਉਸ ਦੇ ਮਨ ਬੀਜ਼ਿਆ ਗਿਆ ਹੈ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਢਾਂਚੇ ਦੇ ਵਿੱਚ ਕੀਤਾ ਜਾ ਸਕਦਾ ਹੈ: “ਵਚਨ ਜਿਹੜਾ ਪਰਮੇਸ਼ੁਰ ਨੇ ਉਸਦੇ ਮਨ ਵਿੱਚ ਬੀਜ਼ਿਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਸ ਦੇ ਮਨ ਵਿੱਚ

ਸੁਣਨ ਵਾਲੇ ਦੇ ਮਨ ਵਿੱਚ

ਇਹ ਉਹ ਹੈ ਜਿਹੜਾ ਰਸਤੇ ਦੇ ਇੱਕ ਪਾਸੇ ਡਿੱਗਿਆ

ਜੇਕਰ ਸ਼ਾਬਦਿਕ ਅਨੁਵਾਦ ਦਾ ਇੱਕ ਅਰਥ ਬਣਦਾ ਹੈ, ਤਾਂ ਸ਼ਾਬਦਿਕ ਅਨੁਵਾਦ ਕਰੋ ਤਾਂ ਕਿ ਲੋਕ ਸਮਝ ਸਕਣ ਕਿ ਯਿਸੂ ਬੀ ਬੀਜ਼ਣ ਵਾਲਾ ਹੈ, ਸੰਦੇਸ਼ ਬੀਜ਼ ਹੈ ਅਤੇ ਸੁਣਨ ਵਾਲਾ ਰਸਤੇ ਦੇ ਇੱਕ ਪਾਸੇ ਵੱਲ ਦੀ ਮਿੱਟੀ ਹੈ |” ਸੰਭਾਵੀ ਅਨੁਵਾਦ : “ਉਹ ਇਸ ਤਰ੍ਹਾਂ ਹੈ ਜਿਹੜਾ ਰਾਸਤੇ ਦੇ ਇੱਕ ਪਾਸੇ ਵੱਲ ਡਿੱਗਿਆ ਸੀ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

ਰਸਤਾ

“ਸੜਕ” ਜਾਂ “ਰਾਹ” | ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 13:4 ਵਿੱਚ ਕੀਤਾ|

Matthew 13:20

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ | ਇੱਥੇ ਉਸ ਉਸ ਦ੍ਰਿਸ਼ਟਾਂਤ ਦੀ ਵਿਆਖਿਆ ਕਰ ਰਿਹਾ ਹੈ ਜਿਹੜਾ ਉਸ ਨੇ 13:8 ਵਿੱਚ ਸੁਣਾਇਆ ਸੀ |

ਉਹ ਜਿਹੜਾ ਪੱਥਰੀਲੀ ਜਮੀਨ ਤੇ ਬੀਜ਼ਿਆ ਗਿਆ

ਜੇਕਰ ਸ਼ਾਬਦਿਕ ਅਨੁਵਾਦ ਦਾ ਇੱਕ ਅਰਥ ਬਣਦਾ ਹੈ, ਤਾਂ ਸ਼ਾਬਦਿਕ ਅਨੁਵਾਦ ਕਰੋ ਤਾਂ ਕਿ ਲੋਕ ਸਮਝ ਸਕਣ ਕਿ ਯਿਸੂ ਬੀ ਬੀਜ਼ਣ ਵਾਲਾ ਹੈ, ਸੰਦੇਸ਼ ਬੀਜ਼ ਹੈ ਅਤੇ ਸੁਣਨ ਵਾਲਾ ਪੱਥਰੀਲੀ ਮਿੱਟੀ ਹੈ |” ਸੰਭਾਵੀ ਅਨੁਵਾਦ : “ਉਹ ਇਸ ਤਰ੍ਹਾਂ ਹੈ ਜਿਹੜਾ ਪੱਥਰੀਲੀ ਜਮੀਨ ਤੇ ਬੀਜ਼ਿਆ ਗਿਆ ਸੀ |” (ਦੇਖੋ: ਮਿਸਾਲ ਅਤੇ ellipsis)

ਉਸ ਦੀ ਕੋਈ ਵੀ ਜੜ ਨਹੀਂ ਹੈ

“ਉਹ ਜੜ ਤੋਂ ਬਿਨ੍ਹਾਂ ਸੀ” ਜਾਂ “ਉਹ ਛੋਟੇ ਪੌਦੇ ਨੂੰ ਜੜ ਫੜਨ ਨਹੀਂ ਦਿੰਦਾ” (ਦੇਖੋ: ਹੱਦ ਤੋਂ ਵੱਧ ਅਤੇ ਲੱਛਣ ਅਲੰਕਾਰ)

ਵਚਨ ਦੇ ਕਾਰਨ

“ਸੰਦੇਸ਼ ਦੇ ਕਾਰਨ” ਉਹ ਝੱਟ ਹੀ ਠੋਕਰ ਖਾਂਦਾ ਹੈ

“ਉਹ ਝੱਟ ਹੀ ਗਿਰ ਜਾਂਦਾ ਹੈ” ਜਾਂ “ਉਹ ਝੱਟ ਹੀ ਆਪਣਾ ਵਿਸ਼ਵਾਸ ਛੱਡ ਦਿੰਦਾ ਹੈ |” (ਦੇਖੋ: ਮੁਹਾਵਰੇ)

Matthew 13:22

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ | ਇੱਥੇ ਉਸ ਉਸ ਦ੍ਰਿਸ਼ਟਾਂਤ ਦੀ ਵਿਆਖਿਆ ਕਰ ਰਿਹਾ ਹੈ ਜਿਹੜਾ ਉਸ ਨੇ 13:8 ਵਿੱਚ ਸੁਣਾਇਆ ਸੀ |

ਉਹ ਜਿਹੜਾ ਕੰਡਿਆਲਿਆਂ ਵਿੱਚ ਬੀਜ਼ਿਆ ਗਿਆ ਸੀ .... ਉਹ ਜਿਹੜਾ ਚੰਗੀ ਮਿੱਟੀ ਵਿੱਚ ਬੀਜ਼ਿਆ ਗਿਆ ਸੀ

ਜੇਕਰ ਸ਼ਾਬਦਿਕ ਅਨੁਵਾਦ ਦਾ ਅਰਥ ਬਣਦਾ ਹੈ ਤਾਂ ਸ਼ਾਬਦਿਕ ਅਨੁਵਾਦ ਕਰੋ, ਤਾਂ ਕਿ ਲੋਕ ਸਮਝ ਸਕਣ ਕਿ ਬੀਜ਼ਣ ਵਾਲਾ ਯਿਸੂ ਹੈ, ਬੀਜ਼ ਸੰਦੇਸ਼ ਹੈ, ਅਤੇ ਕੰਡਿਆਲਿਆਂ ਵਾਲੀ ਜ਼ਮੀਨ ਸੁਣਨ ਵਾਲਾ ਹੈ | ਸੰਭਾਵੀ ਅਨੁਵਾਦ : “ਉਹ ਇਸ ਤਰ੍ਹਾਂ ਹੈ ਜਿਹੜਾ ਕੰਡਿਆਲਿਆਂ ਵਾਲੀ ਜ਼ਮੀਨ ਉੱਤੇ ਬੀਜ਼ਿਆ ਗਿਆ ਸੀ ... ਉਹ ਇਸ ਤਰ੍ਹਾਂ ਹੈ ਜਿਹੜਾ ਚੰਗੀ ਜ਼ਮੀਨ ਉੱਤੇ ਬੀਜ਼ਿਆ ਗਿਆ ਸੀ |” (ਦੇਖੋ: ਮਿਸਾਲ ਅਤੇ ellipsis)

ਬਚਨ

“ਸੰਦੇਸ਼”

ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੋਈ ਫਲ ਨਹੀਂ ਦਿੰਦਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜਿਵੇਂ ਨਾਦੀਨ ਚੰਗੇ ਪੌਦਿਆਂ ਨੂੰ ਵਧਣ ਤੋਂ ਰੋਕਦੇ ਹਨ, ਉਸੇ ਤਰ੍ਹਾਂ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ ਵਿਅਕਤੀ ਨੂੰ ਫ਼ਲਵੰਤ ਹੋਣ ਤੋਂ ਰੋਕਦਾ ਹੈ” (ਦੇਖੋ: ਅਲੰਕਾਰ)

ਸੰਸਾਰ ਦੀਆਂ ਚਿੰਤਾਵਾਂ

“ਸੰਸਾਰ ਵਿਚਲੀਆਂ ਚੀਜ਼ਾਂ ਜਿਹਨਾਂ ਦੇ ਬਾਰੇ ਲੋਕ ਚਿੰਤਾ ਕਰਦੇ ਹਨ”

ਫਲ ਨਹੀਂ ਦਿੰਦਾ

“ਉਸ ਦਾ ਵਾਧਾ ਨਹੀਂ ਹੁੰਦਾ” ਇਹ ਉਹ ਜਿਹੜਾ ਫਲ ਦਿੰਦਾ ਅਤੇ ਅੱਗੇ ਵਧਦਾ ਹੈ

“ਇਹ ਉਹ ਹਨ ਜਿਹੜੇ ਫਲਵੰਤ ਹਨ ਅਤੇ ਵਧਦੇ ਹਨ” ਜਾਂ “ਚੰਗੇ ਪੌਦਿਆਂ ਦੀ ਤਰ੍ਹਾਂ ਜਿਹੜੇ ਫਲ ਦਿੰਦੇ ਹਨ, ਇਹ ਲੋਕ ਵੀ ਫਲ ਦਿੰਦੇ ਹਨ |” (ਦੇਖੋ: ਅਲੰਕਾਰ ਅਤੇ ਮਿਸਾਲ)

Matthew 13:24

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਯਿਸੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ

ਯਿਸੂ ਨੇ ਭੀੜ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ |

ਸਵਰਗ ਦਾ ਰਾਜ ਇੱਕ ਆਦਮੀ ਦੇ ਵਰਗਾ ਹੈ

ਅਨੁਵਾਦ ਵਿੱਚ ਇਹ ਨਹੀਂ ਦਿਖਾਉਣਾ ਚਾਹੀਦਾ ਕਿ ਪਰਮੇਸ਼ੁਰ ਦਾ ਰਾਜ ਇੱਕ ਵਿਅਕਤੀ ਦੇ ਬਰਾਬਰ ਹੈ, ਪਰ ਇਹ ਹੈ ਦ੍ਰਿਸ਼ਟਾਂਤ ਵਿੱਚ ਸਵਰਗ ਦਾ ਰਾਜ ਦਰਸਾਏ ਗਏ ਹਾਲ ਵਰਗਾ ਦਿਖਾਇਆ ਗਿਆ ਹੈ (ਦੇਖੋ UDB) |

ਚੰਗੇ ਬੀਜ਼

“ਭੋਜਨ ਵਾਲੇ ਚੰਗੇ ਬੀਜ਼” ਜਾਂ “ਅਨਾਜ ਦੇ ਚੰਗੇ ਬੀਜ਼ |” ਸੁਣਨ ਵਾਲਿਆਂ ਨੇ ਸ਼ਾਇਦ ਸੋਚਿਆ ਕਿ ਯਿਸੂ ਕਣਕ ਦੇ ਬਾਰੇ ਗੱਲ ਕਰ ਰਿਹਾ ਸੀ | (ਦੇਖੋ : ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ )

ਉਸ ਦਾ ਦੁਸ਼ਮਣ ਆਇਆ

“ਉਸ ਦਾ ਦੁਸ਼ਮਣ ਖੇਤ ਵਿੱਚ ਆਇਆ |”

ਜੰਗਲੀ ਬੂਟੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਬੁਰੇ ਬੀਜ਼” ਜਾਂ “ਜੰਗਲੀ ਬੂਟੀ ਦੇ ਬੀਜ਼ |” ਇਹ ਪੌਦੇ ਜਦੋਂ ਛੋਟੇ ਹੁੰਦੇ ਹਨ ਤਾਂ ਭੋਜਨ ਵਾਲੇ ਪੌਦਿਆਂ ਵਰਗੇ ਹੀ ਲੱਗਦੇ ਹਨ, ਪਰ ਇਹਨਾਂ ਦਾ ਅਨਾਜ ਜ਼ਹਿਰ ਹੁੰਦਾ ਹੈ |

ਜਦੋਂ ਅੰਗੂਰੀ ਨਿਕਲੀ

“ਜਦੋਂ ਕਣਕ ਦੇ ਪੌਦਿਆਂ ਨੂੰ ਅੰਗੂਰੀ ਨਿਕਲੀ” ਜਾਂ “ਜਦੋਂ ਪੌਦੇ ਵੱਡੇ ਹੋਏ”

ਜਦੋਂ ਸਿੱਟੇ ਲੱਗੇ

“ਜਦੋਂ ਅਨਾਜ ਬਣਿਆ” ਜਾਂ “ਜਦੋਂ ਕਣਕ ਦੀ ਫ਼ਸਲ ਆਈ” ਤਾਂ ਜੰਗਲੀ ਬੂਟੀ ਵੀ ਦਿਖ ਪਈ

ਸਮਾਂਤਰ ਅਨੁਵਾਦ : “ਤਾਂ ਲੋਕ ਦੇਖ ਸਕੇ ਕਿ ਖੇਤ ਵਿੱਚ ਜੰਗਲੀ ਬੂਟੀ ਵੀ ਹੈ |”

Matthew 13:27

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ | ਇਹਨਾਂ ਆਇਤਾਂ ਵਿੱਚ ਜੰਗਲੀ ਬੂਟੀ ਵਾਲਾ ਦ੍ਰਿਸ਼ਟਾਂਤ ਜਾਰੀ ਹੈ |

ਜ਼ਮੀਨ ਦਾ ਮਾਲਕ

ਇਹ ਓਹੀ ਵਿਅਕਤੀ ਹੈ ਜਿਸਨੇ ਆਪਣੇ ਖੇਤਾਂ ਵਿੱਚ ਚੰਗਾ ਬੀਜ਼ ਬੀਜ਼ਿਆ |

ਕੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ਼ ਨਹੀਂ ਬੀਜ਼ਿਆ ਸੀ

“ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ਼ ਬੀਜ਼ਿਆ ਸੀ |” ਸ਼ਾਇਦ ਜ਼ਮੀਨ ਦੇ ਮਾਲਕ ਨੇ ਆਪਣੇ ਨੌਕਰਾਂ ਨੂੰ ਬੀਜ਼ ਬੀਜ਼ਣ ਲਈ ਆਖਿਆ ਹੋਵੇ (ਦੇਖੋ UDB) | (ਦੇਖੋ : ਅਲੰਕ੍ਰਿਤ ਪ੍ਰਸ਼ਨ ਅਤੇ ਲੱਛਣ ਅਲੰਕਾਰ) |

ਉਸ ਨੇ ਉਹਨਾਂ ਨੂੰ ਕਿਹਾ

“ਮਾਲਕ ਨੇ ਨੌਕਰਾਂ ਨੂੰ ਆਖਿਆ”

ਕੀ ਤੁਸੀਂ ਚਾਹਿੰਦੇ ਹੋ ਕਿ ਅਸੀਂ

ਸ਼ਬਦ “ਅਸੀਂ” ਨੌਕਰਾਂ ਦੇ ਨਾਲ ਸਬੰਧਿਤ ਹੈ | ਉਹਨਾਂ ਨੂੰ ਇਕੱਠਾ ਕਰੀਏ

“ਜੰਗਲੀ ਬੂਟੀ ਨੂੰ ਪੁੱਟੀਏ” ਤਾਂ ਕਿ ਉਸ ਨੂੰ ਪਰੇ ਸੁੱਟਿਆ ਜਾਵੇ (ਦੇਖੋ : ਸਪੱਸ਼ਟ ਅਤੇ ਅਪ੍ਰ੍ਤੱਖ)

Matthew 13:29

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ | ਇਹਨਾਂ ਆਇਤਾਂ ਵਿੱਚ ਉਹ ਜੰਗਲੀ ਬੂਟੀ ਵਾਲੇ ਦ੍ਰਿਸ਼ਟਾਂਤ ਨੂੰ ਸਮਾਪਤ ਕਰਦਾ ਹੈ |

ਮਾਲਕ ਨੇ ਕਿਹਾ

“ਖੇਤ ਦੇ ਮਾਲਕ ਨੇ ਨੌਕਰਾਂ ਨੂੰ ਕਿਹਾ”

ਮੈਂ ਵਾਢਿਆਂ ਨੂੰ ਕਹਾਂਗਾ, “ਪਹਿਲਾਂ ਜੰਗਲੀ ਬੂਟੀ ਨੂੰ ਪੁੱਟੋ ਅਤੇ ਅੱਗ ਵਿੱਚ ਸਾੜਨ ਲਈ ਉਸਦੀਆਂ ਪੂਲੀਆਂ ਬੰਨੋ, ਪਰ ਕਣਕ ਨੂੰ ਮੇਰੇ ਕੋਠਿਆਂ ਵਿੱਚ ਇਕੱਠਾ ਕਰੋ |” ਤੁਸੀਂ ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕਰ ਸਕਦੇ ਹੋ : “ਮੈਂ ਵਾਢਿਆਂ ਨੂੰ ਆਖਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਪੁੱਟੋ ਅਤੇ ਅੱਗ ਵਿੱਚ ਸਾੜਨ ਲਈ ਉਸਦੇ ਪੂਲੇ ਬੰਨੋ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾਂ ਕਰੋ |” (ਦੇਖੋ: ਭਾਸ਼ਾ ਵਿੱਚ ਕੌਮੇ)

ਮੇਰਾ ਕੋਠਾ

ਕੋਠਾ ਇੱਕ ਇਮਾਰਤ ਹੈ ਜਿਸ ਦਾ ਇਸਤੇਮਾਲ ਅਨਾਜ ਨੂੰ ਜਮਾਂ ਕਰਨ ਲਈ ਕੀਤਾ ਜਾ ਸਕਦਾ ਹੈ |

Matthew 13:31

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਯਿਸੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ

“ਯਿਸੂ ਲੋਕਾਂ ਦੀ ਭੀੜ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ”

ਸਵਰਗ ਦਾ ਰਾਜ ਇਸ ਸਮਾਨ ਹੈ

“ਦੇਖੋ 13:24 ਵਿੱਚ ਤੁਸੀਂ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ |

ਸਰੋਂ ਦਾ ਬੀਜ਼

ਇੱਕ ਬਹੁਤ ਹੀ ਛੋਟਾ ਬੀਜ਼ ਜਿਹੜਾ ਇੱਕ ਵੱਡਾ ਪੌਦਾ ਬਣਦਾ ਹੈ (ਦੇਖੋ : ਅਗਿਆਤ ਦਾ ਅਨੁਵਾਦ ਕਰਨਾ)

ਇਹ ਬੀਜ਼ ਸਾਰੇ ਬੀਜ਼ਾਂ ਦੇ ਨਾਲੋਂ ਛੋਟਾ ਹੈ

ਅਸਲ ਸਰੋਤਿਆਂ ਦੇ ਲਈ ਸਰੋਂ ਦੇ ਬੀਜ਼ ਸਭ ਤੋਂ ਛੋਟੇ ਬੀਜ਼ ਸਨ | (ਦੇਖੋ : ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

ਪਰ ਜਦੋਂ ਉਹ ਵਧਿਆ

“ਪਰ ਜਦੋਂ ਪੌਦਾ ਵਧਿਆ”

ਇੱਕ ਰੁੱਖ ਬਣਦਾ ਹੈ

“ਇੱਕ ਵੱਡੀ ਝਾੜੀ ਬਣਦਾ ਹੈ” (ਦੇਖੋ: ਹੱਦ ਤੋਂ ਵੱਧ ਅਤੇ ਮਿਸਾਲ ਅਤੇ ਅਗਿਆਤ ਦਾ ਅਨੁਵਾਦ ਕਰਨਾ) ਆਕਾਸ਼ ਦੇ ਪੰਛੀ

“ਪੰਛੀ” (ਦੇਖੋ: ਮੁਹਾਵਰਾ)

Matthew 13:33

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਯਿਸੂ ਨੇ ਫਿਰ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ

“ਫਿਰ ਯਿਸੂ ਨੇ ਭੀੜ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ”

ਸਵਰਗ ਦਾ ਇਸ ਤਰ੍ਹਾਂ ਦਾ ਹੈ

ਦੇਖੋ ਤੁਸੀਂ ਇਸ ਅਨੁਵਾਦ 13:24 ਵਿੱਚ ਕਿਵੇਂ ਕੀਤਾ |

ਤਿੰਨ ਸੇਰ ਆਟਾ

“ਬਹੁਤ ਆਟਾ” ਜਾਂ ਉਸ ਪਦ ਦੇ ਨਾਲ ਅਨੁਵਾਦ ਕਰੋ ਜਿਹੜਾ ਤੁਹਾਡੀ ਭਾਸ਼ਾ ਵਿੱਚ ਬਹੁਤ ਸਾਰੇ ਆਟੇ ਨੂੰ ਤੋਲਣ ਲਈ ਵਰਤਿਆ ਜਾਂਦਾ ਹੈ (ਦੇਖੋ UDB) ਜਦ ਤੱਕ ਇਹ

ਜਦੋਂ ਆਟਾ ਖ਼ਮੀਰ ਨਾ ਬਣ ਗਿਆ | ਅਸਪੱਸ਼ਟ ਜਾਣਕਾਰੀ ਇਹ ਹੈ ਕਿ ਤਿੰਨ ਸੇਰ ਆਟਾ ਅਤੇ ਖ਼ਮੀਰ ਨੂੰ ਪਕਾਉਣ ਲਈ ਮਿਲਾਇਆ ਗਿਆ | (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

Matthew 13:34

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |

ਇਹ ਸਾਰੀਆਂ ਗੱਲਾਂ ਯਿਸੂ ਨੇ ਉਹਨਾਂ ਨੂੰ ਦ੍ਰਿਸ਼ਟਾਂਤਾ ਵਿੱਚ ਆਖੀਆਂ, ਅਤੇ ਬਿਨ੍ਹਾਂ ਦ੍ਰਿਸ਼ਟਾਂਤ ਤੋਂ ਉਸ ਨੇ ਉਹਨਾਂ ਨੂੰ ਕੁਝ ਨਹੀਂ ਆਖਿਆ

ਕ੍ਰਮ “ਕਿਹਾ...ਦ੍ਰਿਸ਼ਟਾਂਤ.....ਦ੍ਰਿਸ਼ਟਾਂਤ....ਕਿਹਾ” ਇਸ ਤੇ ਜ਼ੋਰ ਦੇਣ ਲਈ ਹੈ ਕਿ ਉਸ ਨੇ ਉਹਨਾਂ ਦੇ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕੀਤੀਆਂ |

ਇਹ ਸਾਰੀਆਂ ਗੱਲਾਂ

ਇਹ ਉਸ ਦੇ ਨਾਲ ਸਬੰਧਿਤ ਹੈ ਜੋ ਯਿਸੂ ਨੇ 13:1 ਤੋਂ ਸ਼ੁਰੂਆਤ ਵਿੱਚ ਸਿਖਾਇਆ |

ਦ੍ਰਿਸ਼ਟਾਂਤਾਂ ਤੋਂ ਬਿਨ੍ਹਾਂ ਉਸ ਨੇ ਕੁਝ ਵੀ ਨਹੀਂ ਆਖਿਆ

“ਉਸਨੇ ਦ੍ਰਿਸ਼ਟਾਂਤਾਂ ਤੋਂ ਬਿਨ੍ਹਾਂ ਉਹਨਾਂ ਨੂੰ ਹੋਰ ਕੁਝ ਨਹੀਂ ਸਿਖਾਇਆ |” ਸਮਾਂਤਰ ਅਨੁਵਾਦ : “ਜੋ ਵੀ ਉਸਨੇ ਉਹਨਾਂ ਨੂੰ ਕਿਹਾ ਦ੍ਰਿਸ਼ਟਾਂਤਾਂ ਵਿੱਚ ਕਿਹਾ |” (ਦੇਖੋ: ਹੱਦ ਤੋਂ ਵੱਧ .....)

ਤਾਂ ਕਿ ਜਿਹੜਾ ਵਚਨ ਨਬੀ ਦੇ ਦੁਆਰਾ ਆਖਿਆ ਗਿਆ ਸੀ ਉਹ ਪੂਰਾ ਹੋਵੇ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ : “ਉਸ ਨੇ ਉਹ ਪੂਰਾ ਕੀਤਾ ਜੋ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਨੇ ਇੱਕ ਨਬੀ ਨੂੰ ਲਿਖਣ ਦੇ ਲਈ ਆਖਿਆ ਸੀ” (UDB) | (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਜਦੋਂ ਉਸ ਨੇ ਕਿਹਾ

“ਜਦੋਂ ਨਬੀ ਨੇ ਕਿਹਾ”

ਜਿਹੜੀਆਂ ਗੱਲਾਂ ਗੁਪਤ ਸਨ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ: “ਜਿਹੜੀਆਂ ਗੱਲਾਂ ਪਰਮੇਸ਼ੁਰ ਨੇ ਗੁਪਤ ਰੱਖੀਆਂ ਸਨ” | (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਸੰਸਾਰ ਦੀ ਸ਼ੁਰੂਆਤ ਤੋਂ

“ਸੰਸਾਰ ਦੇ ਸ਼ੁਰੂ ਹੋਣ ਤੋਂ ਲੈ ਕੇ” ਜਾਂ “ਜਦੋਂ ਤੋਂ ਪਰਮੇਸ਼ੁਰ ਨੇ ਸੰਸਾਰ ਦੀ ਰਚਨਾ ਕੀਤੀ |”

Matthew 13:36

ਯਿਸੂ ਚੇਲਿਆਂ ਦੇ ਨਾਲ ਘਰ ਵਿੱਚ ਸਵਰਗ ਦੇ ਰਾਜ ਦੇ ਬਾਰੇ ਕੁਝ ਦ੍ਰਿਸ਼ਟਾਂਤਾਂ ਦੀ ਵਿਆਖਿਆ ਕਰਨ ਲਈ ਗਿਆ |

ਘਰ ਵਿੱਚ ਗਿਆ

“ਅੰਦਰ ਗਿਆ” ਜਾਂ “ਉਸ ਘਰ ਵਿੱਚ ਗਿਆ ਜਿੱਥੇ ਉਹ ਠਹਿਰਿਆ ਹੋਇਆ ਸੀ |”

ਉਹ ਜੋ ਬੀਜ਼ਦਾ ਹੈ

“ਬੀਜ਼ਣ ਵਾਲਾ”

ਮਨੁੱਖ ਦਾ ਪੁੱਤਰ

ਯਿਸੂ ਆਪਣੇ ਆਪ ਦਾ ਹਵਾਲਾ ਦੇ ਰਿਹਾ ਹੈ |

ਰਾਜ ਦੇ ਪੁੱਤਰ

“ਉਹ ਲੋਕ ਜਿਹੜੇ ਰਾਜ ਦੇ ਹਨ”

ਦੁਸ਼ਟ ਦੇ ਪੁੱਤਰ

“ਲੋਕ ਜਿਹੜੇ ਸ਼ੈਤਾਨ ਦੇ ਹਨ”

ਦੁਸ਼ਮਣ ਜਿਸ ਨੇ ਉਹਨਾਂ ਨੂੰ ਬੀਜ਼ਿਆ

ਦੁਸ਼ਮਣ ਜਿਸ ਨੇ ਜੰਗਲੀ ਬੂਟੀ ਨੂੰ ਬੀਜ਼ਿਆ | ਜੁੱਗ ਦਾ ਅੰਤ

“ਸੰਸਾਰ ਦਾ ਅੰਤ”

Matthew 13:40

ਯਿਸੂ ਚੇਲਿਆਂ ਦੇ ਨਾਲ ਘਰ ਵਿੱਚ ਸਵਰਗ ਦੇ ਰਾਜ ਦੇ ਬਾਰੇ ਕੁਝ ਦ੍ਰਿਸ਼ਟਾਂਤਾਂ ਦੀ ਵਿਆਖਿਆ ਕਰਨ ਲਈ ਗਿਆ |

ਇਸ ਲਈ ਜਿਸ ਤਰ੍ਹਾਂ ਜੰਗਲੀ ਬੂਟੀ ਇਕੱਠੀ ਕੀਤੀ ਜਾਂਦੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ

ਇਸ ਦਾ ਅਨੁਵਾਦ ਕਿਰਿਆਸ਼ੀਲ ਕਿਰਿਆ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ : ਇਸ ਲਈ ਜਿਸ ਤਰ੍ਹਾਂ ਲੋਕ ਜੰਗਲੀ ਬੂਟੀ ਨੂੰ ਇਕੱਠਾ ਕਰਦੇ ਹਨ ਅਤੇ ਉਸ ਨੂੰ ਅੱਗ ਵਿੱਚ ਫੂਕਦੇ ਹਨ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸੰਸਾਰ ਦਾ ਅੰਤ

“ਜੁੱਗ ਦਾ ਅੰਤ”

ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਘੱਲੇਗਾ

ਇਥੇ ਯਿਸੂ ਆਪਣੇ ਬਾਰੇ ਬੋਲ ਰਿਹਾ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਮੈਂ, ਮਨੁੱਖ ਦਾ ਪੁੱਤਰ, ਆਪਣੇ ਦੂਤਾਂ ਨੂੰ ਭੇਜਾਂਗਾ |”

ਉਹ ਜਿਹੜੇ ਪਾਪ ਕਰਦੇ ਹਨ

“ਉਹ ਜਿਹੜੇ ਅਪਰਾਧ ਕਰਦੇ ਹਨ” ਜਾਂ “ਦੁਸ਼ਟ ਲੋਕ”

ਅੱਗ ਦੀ ਭੱਠੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਅੱਗ ਵਾਲੀ ਭੱਠੀ |” ਜੇਕਰ “ਭੱਠੀ” ਨੂੰ ਨਹੀਂ ਸਮਝਿਆ ਜਾਂਦਾ ਤਾਂ “ਓਵਨ” ਦਾ ਇਸਤੇਮਾਲ ਕੀਤਾ ਜਾ ਸਕਦਾ ਹੈ |

ਸੂਰਜ ਵਾਂਗੂੰ ਚਮਕਣਗੇ

“ਸੂਰਜ ਦੀ ਤਰ੍ਹਾਂ ਦਿਖਾਈ ਦੇਣਗੇ” (ਦੇਖੋ: ਮਿਸਾਲ) ਜਿਸ ਦੇ ਕੰਨ ਹੋਣ ਉਹ ਸੁਣੇ

ਕੁਝ ਭਾਸ਼ਾਵਾਂ ਵਿੱਚ ਦੂਸਰਾ ਵਿਅਕਤੀ ਪੜਨਾਂਵ ਦਾ ਇਸਤੇਮਾਲ ਕਰਨਾ ਜਿਆਦਾ ਸੁਭਾਵਿਕ ਹੋਵੇਗਾ: “ਤੁਹਾਡੇ ਜਿਸਦੇ ਕੰਨ ਹੋਣ, ਉਹ ਸੁਣੇ” ਜਾਂ “ਤੁਹਾਡੇ ਕੰਨ ਹਨ, ਇਸ ਲਈ ਸੁਣੋ |” (ਦੇਖੋ: ਪਹਿਲਾ, ਦੂਸਰਾ ਜਾਂ ਤੀਸਰਾ ਵਿਅਕਤੀ)

Matthew 13:44

ਯਿਸੂ ਚੇਲਿਆਂ ਦੇ ਨਾਲ ਇੱਕ ਘਰ ਵਿੱਚ ਗਿਆ ਅਤੇ ਪਰਮੇਸ਼ੁਰ ਦੇ ਰਾਜ ਦੇ ਬਾਰੇ ਦ੍ਰਿਸ਼ਟਾਂਤ ਦੀ ਵਿਆਖਿਆ ਕਰਨੀ ਜਾਰੀ ਰੱਖੀ | ਇਹਨਾਂ ਦੋ ਦ੍ਰਿਸ਼ਟਾਂਤਾ ਵਿੱਚ, ਯਿਸੂ ਇਹ ਸਿਖਾਉਣ ਲਈ ਕਿ ਸਵਰਗ ਦਾ ਰਾਜ ਕਿਸ ਦੇ ਵਰਗਾ ਹੈ, ਦੋ ਮਿਸਾਲਾਂ ਦਾ ਇਸਤੇਮਾਲ ਕਰਦਾ ਹੈ | (ਦੇਖੋ: ਮਿਸਾਲ)

ਸਵਰਗ ਦਾ ਰਾਜ ਇਸ ਤਰ੍ਹਾਂ ਦਾ ਹੈ

ਦੇਖੋ ਕਿ ਤੁਸੀਂ 13:1 ਵਿੱਚ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ |

ਖੇਤ ਵਿੱਚ ਲੁੱਕਿਆ ਹੋਇਆ ਧਨ

ਇੱਕ ਖ਼ਜ਼ਾਨ ਬਹੁਤ ਹੀ ਕੀਮਤੀ ਚੀਜ਼ ਹੈ | ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: “ਇੱਕ ਖ਼ਜ਼ਾਨਾ ਜਿਸ ਨੂੰ ਕਿਸੇ ਨੇ ਖੇਤ ਵਿੱਚ ਛੁਪਾਇਆ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਇਸ ਨੂੰ ਛੁਪਾਇਆ

“ਇਸ ਨੂੰ ਢੱਕ ਦਿੱਤਾ”

ਆਪਣਾ ਸਭ ਕੁਝ ਵੇਖਦਾ ਹੈ ਅਤੇ ਖੇਤ ਨੂੰ ਖਰੀਦਦਾ ਹੈ

ਅਸਪੱਸ਼ਟ ਜਾਣਕਾਰੀ ਹੈ ਕਿ ਵਿਅਕਤੀ ਖੇਤ ਨੂੰ ਖ਼ਜ਼ਾਨੇ ਉੱਤੇ ਕਬਜ਼ਾ ਕਰਨ ਲਈ ਖਰੀਦਦਾ ਹੈ | (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

ਇੱਕ ਵਪਾਰੀ

ਇੱਕ ਵਪਾਰੀ ਵਪਾਰ ਕਰਨ ਵਾਲਾ ਚੀਜ਼ਾਂ ਨੂੰ ਦੂਸਰੀਆਂ ਜਗ੍ਹਾ ਤੇ ਵੇਚਣ ਵਾਲਾ ਹੁੰਦਾ ਹੈ |

ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ

ਅਸਪੱਸ਼ਟ ਜਾਣਕਾਰੀ ਇਹ ਹੈ ਕਿ ਵਿਅਕਤੀ ਚੰਗੇ ਮੋਤੀਆਂ ਨੂੰ ਇਸ ਲਈ ਲੱਭਦਾ ਫਿਰਦਾ ਸੀ ਤਾਂ ਕਿ ਉਹਨਾਂ ਨੂੰ ਖਰੀਦ ਸਕੇ | (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ) ਕੀਮਤੀ ਮੋਤੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਚੰਗੇ ਮੋਤੀ” ਜਾਂ “ਸੁੰਦਰ ਮੋਤੀ |” ਇੱਕ “ਮੋਤੀ” ਮੁਲਾਇਮ, ਸਖਤ, ਚਮਕੀਲਾ ਸਫ਼ੇਦ ਜਾਂ ਰੰਗਦਾਰ ਹੁੰਦਾ ਹੈ ਜਿਸ ਦੀ ਕੀਮਤ ਬਹੁਤ ਜਿਆਦਾ ਹੁੰਦੀ ਹੈ |

Matthew 13:47

ਯਿਸੂ ਚੇਲਿਆਂ ਦੇ ਨਾਲ ਇੱਕ ਘਰ ਵਿੱਚ ਗਿਆ ਅਤੇ ਪਰਮੇਸ਼ੁਰ ਦੇ ਰਾਜ ਦੇ ਬਾਰੇ ਦ੍ਰਿਸ਼ਟਾਂਤ ਦੀ ਵਿਆਖਿਆ ਕਰਨੀ ਜਾਰੀ ਰੱਖੀ | ਇਸ ਦ੍ਰਿਸ਼ਟਾਂਤ ਵਿੱਚ, ਯਿਸੂ ਇਹ ਸਿਖਾਉਣ ਲਈ ਕਿ ਸਵਰਗ ਦਾ ਰਾਜ ਕਿਸ ਦੇ ਵਰਗਾ ਹੈ, ਯਿਸੂ ਫਿਰ ਤੋਂ ਇੱਕ ਮਿਸਾਲ ਦਾ ਇਸਤੇਮਾਲ ਕਰਦਾ ਹੈ | (ਦੇਖੋ: ਮਿਸਾਲ)

ਸਵਰਗ ਦਾ ਰਾਜ ਇਸ ਤਰ੍ਹਾਂ ਦਾ ਹੈ

ਦੇਖੋ ਕਿ ਤੁਸੀਂ 13:1 ਵਿੱਚ ਇਸ ਦਾ ਅਨੁਵਾਦ ਕਿਸ ਤਰ੍ਹਾਂ ਕੀਤਾ |

ਇੱਕ ਜਾਲ ਦੇ ਵਰਗਾ ਜੋ ਝੀਲ ਵਿੱਚ ਸੁੱਟਿਆ ਗਿਆ

ਇਸ ਦਾ ਅਨੁਵਾਦ ਇੱਕ ਕਿਰਿਆਸ਼ੀਲ ਕਿਰਿਆ ਦੇ ਨਾਲ ਕੀਤਾ ਜਾ ਸਕਦਾ ਹੈ: “ਇੱਕ ਜਾਲ ਦੇ ਵਰਗਾ ਜਿਸ ਨੂੰ ਕੁਝ ਮੱਛੀਆਂ ਫੜਨ ਵਾਲਿਆਂ ਨੇ ਝੀਲ ਵਿੱਚ ਸੁੱਟਿਆ |”

ਇੱਕ ਜਾਲ ਜਿਹੜਾ ਝੀਲ ਵਿੱਚ ਸੁੱਟਿਆ ਗਿਆ

“ਇੱਕ ਜਲ ਜਿਹੜਾ ਝੀਲ ਵਿੱਚ ਸੁੱਟਿਆ ਗਿਆ”

ਹਰ ਪ੍ਰਕਾਰ ਦਾ ਕਛ ਮੱਛ ਸਮੇਟ ਲਿਆਇਆ

“ਹਰ ਪ੍ਰਕਾਰ ਦੀਆਂ ਮੱਛੀਆਂ ਫੜੀਆਂ”

ਕੰਢੇ ਉੱਤੇ ਖਿੱਚਿਆ

“ਜਾਲ ਨੂੰ ਕੰਢੇ ਤੱਕ ਖਿੱਚਿਆ” ਜਾਂ “ਜਾਲ ਨੂੰ ਕਿਨਾਰੇ ਤੱਕ ਖਿੱਚਿਆ”

ਚੰਗੀਆਂ ਚੀਜ਼ਾਂ

“ਚੰਗੀਆਂ”

ਵਿਅਰਥ ਚੀਜ਼ਾਂ

ਮਾੜੀਆਂ ਮੱਛੀਆਂ” ਜਾਂ “ਘਟੀਆ ਮੱਛੀਆਂ”

ਪਰੇ ਸੁੱਟ ਦਿੱਤਾ

“ਉਹਨਾਂ ਨੂੰ ਕੋਲ ਨਹੀਂ ਰੱਖਿਆ”

Matthew 13:49

ਯਿਸੂ ਚੇਲਿਆਂ ਦੇ ਨਾਲ ਇੱਕ ਘਰ ਵਿੱਚ ਗਿਆ ਅਤੇ ਪਰਮੇਸ਼ੁਰ ਦੇ ਰਾਜ ਦੇ ਬਾਰੇ ਦ੍ਰਿਸ਼ਟਾਂਤ ਦੀ ਵਿਆਖਿਆ ਕਰਨੀ ਜਾਰੀ ਰੱਖੀ |

ਸੰਸਾਰ ਦਾ ਅੰਤ

“ਜੁੱਗ ਦਾ ਅੰਤ”

ਨਿੱਕਲ ਆਉਣਗੇ

“ਬਾਹਰ ਆਉਣਗੇ” ਜਾਂ “ਬਾਹਰ ਜਾਣਗੇ” ਜਾਂ “ਸਵਰਗ ਤੋਂ ਆਉਣਗੇ”

ਉਹਨਾਂ ਨੂੰ ਸੁੱਟਣਗੇ

“ਦੁਸ਼ਟ ਲੋਕਾਂ ਨੂੰ ਸੁੱਟਣਗੇ”

ਅੱਗ ਦੀ ਭੱਠੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਅੱਗ ਵਾਲੀ ਭੱਠੀ |” ਇਹ ਨਰਕ ਦੀ ਅੱਗ ਦੇ ਲਈ ਇੱਕ ਅਲੰਕਾਰ ਹੈ ਜੋ ਦਾਨੀਏਲ 3:6 ਦੇ ਚਿੱਤਰ ਨੂੰ ਦਿਖਾਉਂਦਾ ਹੈ | (ਦੇਖੋ : ਅਲੰਕਾਰ) ਜੇਕਰ ਪਦ “ਭੱਠੀ” ਸਮਝਿਆ ਨਹੀਂ ਜਾਂਦਾ ਤਾਂ “ਓਵਨ” ਦਾ ਇਸਤੇਮਾਲ ਕੀਤਾ ਜਾ ਸਕਦਾ ਹੈ | ਜਿੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ

“ਜਿੱਥੇ ਬੁਰੇ ਲੋਕ ਰੋਣਗੇ ਅਤੇ ਆਪਣੇ ਦੰਦ ਪੀਸਣਗੇ”

Matthew 13:51

ਯਿਸੂ ਚੇਲਿਆਂ ਦੇ ਨਾਲ ਇੱਕ ਘਰ ਵਿੱਚ ਗਿਆ ਅਤੇ ਪਰਮੇਸ਼ੁਰ ਦੇ ਰਾਜ ਦੇ ਬਾਰੇ ਦ੍ਰਿਸ਼ਟਾਂਤ ਦੀ ਵਿਆਖਿਆ ਕਰਨੀ ਜਾਰੀ ਰੱਖੀ |

“ਕੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਿਆ ?” ਚੇਲਿਆਂ ਨੇ ਉਸ ਨੂੰ ਆਖਿਆ, “ਹਾਂ ਜੀ |”

ਜੇਕਰ ਜ਼ਰੂਰਤ ਹੋਵੇ ਤਾਂ ਇਸ ਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ” “ਯਿਸੂ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਗਏ ਹਨ, ਅਤੇ ਉਹਨਾਂ ਨੇ ਕਿਹਾ ਹਾਂ ਉਹ ਸਮਝ ਗਏ ਹਨ |” (ਦੇਖੋ: speech....)

ਇੱਕ ਚੇਲੇ ਬਣ ਗਏ ਹੋ

“ਸਿੱਖ ਚੁੱਕੇ ਹੋ” ਖ਼ਜ਼ਾਨਾ

ਇੱਕ ਖ਼ਜ਼ਾਨਾ ਬਹੁਤ ਹੀ ਕੀਮਤੀ ਹੈ | ਇੱਥੇ ਇਹ ਉਸ ਨਾਲ ਸਬੰਧਿਤ ਹੈ ਜਿੱਥੇ ਚੀਜ਼ਾਂ ਸੰਭਾਲ ਕੇ ਰੱਖੀਆਂ ਜਾਂਦੀਆਂ ਹਨ, “ਤਿਜ਼ੋਰੀ” ਜਾਂ “ਸਟੋਰ |”

Matthew 13:54

ਇਹ ਇਸ ਦਾ ਵਰਣਨ ਹੈ ਕਿ ਯਿਸੂ ਦੇ ਆਪਣੇ ਨਗਰ ਦੇ ਲੋਕਾਂ ਨੇ ਕਿਵੇਂ ਉਸ ਦਾ ਇਨਕਾਰ ਕੀਤਾ ਜਦੋਂ ਉਸ ਨੇ ਸਭਾ ਘਰ ਵਿੱਚ ਸਿਖਾਇਆ |

ਉਸ ਦਾ ਆਪਣਾ ਇਲਾਕਾ

“ਉਸ ਦਾ ਆਪਣਾ ਨਗਰ” (ਦੇਖੋ UDB)

ਉਹਨਾਂ ਦੇ ਸਭਾ ਘਰ ਵਿੱਚ

ਪੜਨਾਂਵ “ਉਹਨਾਂ” ਉਸ ਇਲਾਕੇ ਦੇ ਲੋਕਾਂ ਦੇ ਨਾਲ ਸਬੰਧਿਤ ਹੈ |

ਉਹ ਹੈਰਾਨ ਹੋਏ

“ਉਹ ਦੰਗ ਹੋ ਗਏ”

ਅਤੇ ਇਹ ਚਮਤਕਾਰ

“ਅਤੇ ਇਸ ਨੂੰ ਇਹ ਚਮਤਕਾਰ ਕਿੱਥੋਂ ਮਿਲੇ” (ਦੇਖੋ: ਏਈ) ਤਰਖਾਣ ਦਾ ਪੁੱਤਰ

ਇੱਕ ਤਰਖਾਣ ਉਹ ਵਿਅਕਤੀ ਹੈ ਜਿਹੜਾ ਲੱਕੜੀਆਂ ਦੀਆਂ ਚੀਜ਼ਾਂ ਬਣਾਉਂਦਾ ਹੈ | ਜੇਕਰ “ਤਰਖਾਣ” ਨਹੀਂ ਸਮਝਿਆ ਜਾਂਦਾ, ਤਾਂ “ਨਿਰਮਾਣ ਕਰਨ ਵਾਲਾ” ਵਰਤਿਆ ਜਾ ਸਕਦਾ ਹੈ |

Matthew 13:57

ਇਸ ਵਿੱਚ ਇਹ ਵਰਣਨ ਜਾਰੀ ਹੈ ਕਿ ਯਿਸੂ ਦੇ ਆਪਣੇ ਨਗਰ ਦੇ ਲੋਕਾਂ ਨੇ ਕਿਵੇਂ ਉਸ ਦਾ ਇਨਕਾਰ ਕੀਤਾ ਜਦੋਂ ਉਸ ਨੇ ਉਹਨਾਂ ਦੇ ਸਭਾ ਘਰ ਵਿੱਚ ਸਿਖਾਇਆ |

ਉਹਨਾਂ ਨੇ ਉਸ ਤੋਂ ਠੋਕਰ ਖਾਧੀ

“ਯਿਸੂ ਦੇ ਆਪਣੇ ਨਗਰ ਦੇ ਲੋਕਾਂ ਨੇ ਉਸ ਤੋਂ ਠੋਕਰ ਖਾਧੀ” ਜਾਂ “.....ਉਸ ਨੂੰ ਕਬੂਲ ਨਹੀਂ ਕੀਤਾ”

ਇੱਕ ਨਬੀ ਆਦਰ ਤੋਂ ਬਿਨ੍ਹਾਂ ਨਹੀਂ ਹੈ

“ਨਬੀ ਦਾ ਹਰ ਜਗ੍ਹਾ ਆਦਰ ਕੀਤਾ ਜਾਂਦਾ ਹੈ” ਜਾਂ “ਨਬੀ ਹਰ ਜਗ੍ਹਾ ਤੋਂ ਆਦਰ ਪ੍ਰਾਪਤ ਕਰਦਾ ਹੈ” ਜਾਂ “ਹਰ ਜਗ੍ਹਾ ਲੋਕ ਨਬੀ ਦਾ ਆਦਰ ਕਰਦੇ ਹਨ”

ਉਸ ਦਾ ਆਪਣਾ ਦੇਸ਼

“ਉਸ ਦਾ ਆਪਣਾ ਇਲਾਕਾ” ਜਾਂ “ਉਸ ਦਾ ਆਪਣਾ ਨਗਰ”

ਉਸ ਦਾ ਆਪਣਾ ਪਰਿਵਾਰ

“ਉਸ ਦਾ ਆਪਣਾ ਘਰ” ਉਸ ਨੇ ਉੱਥੇ ਜਿਆਦਾ ਚਮਤਕਾਰ ਨਹੀਂ ਕੀਤੇ

“ਯਿਸੂ ਨੇ ਆਪਣੇ ਇਲਾਕੇ ਵਿੱਚ ਜਿਆਦਾ ਚਮਤਕਾਰ ਨਹੀਂ ਕੀਤੇ”