Matthew 3

Matthew 3:1

ਇਹ ਭਾਗ ਬਹੁਤ ਸਾਲ ਬਾਅਦ ਆਇਆ ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲਾ ਵੱਡਾ ਹੋਇਆ ਅਤੇ ਪ੍ਰਚਾਰ ਕਰਨ ਲੱਗਾ |

ਇਹ ਓਹੋ ਹੈ

ਪੜਨਾਂਵ “ਉਹ” ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਸਬੰਧਿਤ ਹੈ |

ਇਹ ਉਹੋ ਹੈ ਜਿਸ ਦੇ ਬਾਰੇ ਯਸਾਯਾਹ ਨਬੀ ਦੇ ਦੁਆਰਾ ਆਖਿਆ ਗਿਆ ਸੀ ਕਿ

ਸਮਾਂਤਰ ਅਨੁਵਾਦ: “ਯਸਾਯਾਹ ਨਬੀ ਨੇ ਜਦੋਂ ਇਹ ਆਖਿਆ ਉਸ ਸਮੇਂ ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਗੱਲ ਕਰ ਰਿਹਾ ਸੀ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਸ ਦੇ ਰਾਹਾਂ ਨੂੰ ਸਿੱਧੇ ਕਰੋ

ਇਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸੰਦੇਸ਼ ਲਈ ਇੱਕ ਅਲੰਕਾਰ ਹੈ ਜੋ ਲੋਕਾਂ ਨੂੰ ਤੋਬਾ ਕਰਨ ਦੇ ਲਈ ਤਿਆਰ ਕਰਦਾ ਹੈ | (ਦੇਖੋ: ਅਲੰਕਾਰ) ਸਮਾਂਤਰ ਅਨੁਵਾਦ: “ਆਪਣੇ ਜੀਵਨ ਦੇ ਢੰਗ ਨੂੰ ਬਦਲਣ ਲਈ ਤਿਆਰ ਹੋ ਜਾਓ ਤਾਂ ਕਿ ਤੁਹਾਡਾ ਜੀਵਨ ਪ੍ਰਭੂ ਨੂੰ ਚੰਗਾ ਲੱਗੇ |”

Matthew 3:4

ਯੂਹੰਨਾ ਬਪਤਿਸਮਾ ਪ੍ਰਚਾਰ ਕਰਨਾ ਜਾਰੀ ਰੱਖਦਾ ਹੈ |

ਉਹਨਾਂ ਨੂੰ ਉਸ ਦੇ ਦੁਆਰਾ ਬਪਤਿਸਮਾ ਦਿੱਤਾ ਗਿਆ

“ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਹਨਾਂ ਨੂੰ ਬਪਤਿਸਮਾ ਦਿੱਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਉਹ

ਲੋਕ ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਨਦੀ ਦੇ ਸਾਰੇ ਇਲਾਕੇ ਤੋਂ ਆ ਰਹੇ ਸਨ |

Matthew 3:7

ਯੂਹੰਨਾ ਬਪਤਿਸਮਾ ਦੇਣ ਵਾਲਾ ਪ੍ਰਚਾਰ ਕਰਨਾ ਜਾਰੀ ਰੱਖਦਾ ਹੈ |

ਹੇ ਸੱਪਾਂ ਦੇ ਬੱਚਿਓ

ਇਹ ਇੱਕ ਅਲੰਕਾਰ ਹੈ | ਜ਼ਹਿਰੀਲੇ ਸੱਪ ਖ਼ਤਰਨਾਕ ਹੁੰਦੇ ਹਨ ਅਤੇ ਬੁਰਾਈ ਨੂੰ ਪ੍ਰਗਟ ਕਰਦੇ ਹਨ | ਸਮਾਂਤਰ ਅਨੁਵਾਦ: “ਤੁਸੀਂ ਬੁਰੇ ਜ਼ਹਿਰੀਲੇ ਸੱਪੋ !” ਜਾਂ “ਤੁਸੀਂ ਜ਼ਹਿਰੀਲੇ ਸੱਪਾਂ ਦੀ ਤਰ੍ਹਾਂ ਬੁਰੇ ਹੋ |” (ਦੇਖੋ: ਅਲੰਕਾਰ)

ਕਿਸ ਨੇ ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਦੱਸਿਆ

ਇਸ ਅਲੰਕ੍ਰਿਤ ਪ੍ਰਸ਼ਨ ਦੇ ਨਾਲ ਯੂਹੰਨਾ ਉਹਨਾਂ ਲੋਕਾਂ ਨੂੰ ਝਿੜਕ ਰਿਹਾ ਹੈ ਕਿਉਂਕਿ ਉਹ ਯੂਹੰਨਾ ਨੂੰ ਕਹਿੰਦੇ ਸਨ ਕਿ ਸਾਨੂੰ ਬਪਤਿਸਮਾ ਦੇ ਤਾਂ ਕਿ ਅਸੀਂ ਪਰਮੇਸ਼ੁਰ ਤੋਂ ਆਉਣ ਵਾਲੀ ਸਜ਼ਾ ਤੋਂ ਬਚ ਜਾਈਏ, ਪਰ ਉਹ ਪਾਪ ਕਰਨਾ ਬੰਦ ਨਹੀਂ ਕਰਨਾ ਚਾਹੁੰਦੇ ਸਨ | “ਤੁਸੀਂ ਪਰਮੇਸ਼ੁਰ ਦੇ ਕੋਪ ਤੋਂ ਇਸ ਤਰ੍ਹਾਂ ਨਹੀਂ ਭੱਜ ਸਕਦੇ” ਜਾਂ “ਇਹ ਨਾ ਸੋਚੋ ਕਿ ਕੇਵਲ ਬਪਤਿਸਮਾ ਲੈਣ ਦੁਆਰਾ ਤੁਸੀਂ ਪਰਮੇਸ਼ੁਰ ਦੇ ਕੋਪ ਤੋਂ ਬਚ ਸਕਦੇ ਹੋ” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਆਉਣ ਵਾਲੇ ਕੋਪ ਤੋਂ

ਸਮਾਂਤਰ ਅਨੁਵਾਦ: “ਆਉਣ ਵਾਲੀ ਸਜ਼ਾ ਤੋਂ” ਜਾਂ “ਪਰਮੇਸ਼ੁਰ ਦੇ ਕੋਪ ਤੋਂ ਜੋ ਆਉਣ ਵਾਲਾ ਹੈ” ਜਾਂ “ਕਿਉਂਕਿ ਪਰਮੇਸ਼ੁਰ ਤੁਹਾਨੂੰ ਸਜ਼ਾ ਦੇਣ ਵਾਲਾ ਹੈ |” ਸ਼ਬਦ “ਕੋਪ” ਪਰਮੇਸ਼ੁਰ ਦੀ ਸਜ਼ਾ ਦਾ ਹਵਾਲਾ ਦੇਣ ਲਈ ਵਰਤਿਆ ਗਿਆ ਹੈ ਕਿਉਂਕਿ ਕੋਪ ਦੇ ਨਾਲ ਸਜ਼ਾ ਆਉਂਦੀ ਹੈ | (ਦੇਖੋ: ਲੱਛਣ ਅਲੰਕਾਰ)

ਅਬਾਰਾਹਾਮ ਸਾਡਾ ਪਿਤਾ ਹੈ

“ਅਬਰਾਹਾਮ ਸਾਡਾ ਪੁਰਖਾ ਹੈ” ਜਾਂ “ਅਸੀਂ ਅਬਰਾਹਾਮ ਦੇ ਵੰਸ਼ਜ ਹਾਂ” ਪਰਮੇਸ਼ੁਰ ਇਹਨਾਂ ਪੱਥਰਾਂ ਤੋਂ ਵੀ ਅਬਰਾਹਾਮ ਲਈ ਸੰਤਾਨ ਪੈਦਾ ਕਰ ਸਕਦਾ ਹੈ

“ਪਰਮੇਸ਼ੁਰ ਇਹਨਾਂ ਪੱਥਰਾਂ ਤੋਂ ਵੀ ਵੰਸ਼ਜ ਬਣਾ ਸਕਦਾ ਹੈ ਅਤੇ ਉਹਨਾਂ ਨੂੰ ਅਬਰਾਹਾਮ ਨੂੰ ਦੇ ਸਕਦਾ ਹੈ”

Matthew 3:10

ਯੂਹੰਨਾ ਬਪਤਿਸਮਾ ਦੇਣ ਵਾਲਾ ਪ੍ਰਚਾਰ ਕਰਨਾ ਜਾਰੀ ਰੱਖਦਾ ਹੈ |

ਦਰੱਖਤਾਂ ਦੀ ਜੜ੍ਹ ਉੱਤੇ ਕੁਹਾੜਾ ਰੱਖਿਆ ਹੋਇਆ ਹੈ | ਇਸ ਲਈ ਜਿਹੜਾ ਦਰੱਖਤ ਚੰਗਾ ਫਲ ਨਹੀਂ ਦਿੰਦਾ ਉਹ ਕੱਟਿਆ ਜਾਵੇਗਾ ਅਤੇ ਅੱਗ ਵਿੱਚ ਸੁੱਟਿਆ ਜਾਵੇਗਾ |

ਇਹ ਇੱਕ ਅਲੰਕਾਰ ਹੈ ਜਿਸ ਦਾ ਅਰਥ ਹੈ “ਜੇਕਰ ਤੁਸੀਂ ਆਪਣੇ ਪਾਪਾਂ ਤੋਂ ਨਹੀਂ ਮੁੜਦੇ ਪਰਮੇਸ਼ੁਰ ਤੁਹਾਨੂੰ ਉਸ ਆਦਮੀ ਦੇ ਵਾਂਗੂੰ ਸਜ਼ਾ ਦੇਣ ਲਈ ਤਿਆਰ ਹੈ, ਜਿਸ ਨੇ ਜੜ੍ਹ ਉੱਤੇ ਕੁਹਾੜਾ ਰੱਖਿਆ ਹੋਇਆ ਹੈ ਅਤੇ ਉਸ ਨੂੰ ਕੱਟ ਦੇਣ ਲਈ ਤਿਆਰ ਹੈ |” (ਦੇਖੋ: ਅਲੰਕਾਰ)

ਮੈਂ ਤੁਹਾਨੂੰ ਬਪਤਿਸਮਾ ਦਿੰਦਾ ਹਾਂ

ਯੂਹੰਨਾ ਤੋਬਾ ਕਰਨ ਵਾਲੇ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਹੈ |

ਪਰ ਜੋ ਮੇਰੇ ਤੋਂ ਬਾਅਦ ਆਉਂਦਾ ਹੈ

ਯਿਸੂ ਉਹ ਵਿਅਕਤੀ ਹੈ ਜੋ ਯੂਹੰਨਾ ਤੋਂ ਬਾਅਦ ਆਉਂਦਾ ਹੈ |

ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਦੇ ਨਾਲ ਬਪਤਿਸਮਾ ਦੇਵੇਗਾ

ਇਹ ਇੱਕ ਅਲੰਕਾਰ ਹੈ ਜਿਸ ਦਾ ਅਰਥ ਹੈ “ਪਰਮੇਸ਼ੁਰ ਤੁਹਾਡੇ ਅੰਦਰ ਆਪਣਾ ਪਵਿੱਤਰ ਆਤਮਾ ਪਾਵੇਗਾ ਅਤੇ ਉਹਨਾਂ ਨੂੰ ਜੋ ਸਵਰਗ ਜਾਣ ਵਾਲੇ ਹਨ, ਪਰਖਣ ਅਤੇ ਸ਼ੁੱਧ ਕਰਨ ਲਈ ਅੱਗ ਵਿਚੋਂ ਦੀ ਲੈ ਕੇ ਜਾਵੇਗਾ |” (ਦੇਖੋ: ਅਲੰਕਾਰ)

ਉਹ ਤੁਹਾਨੂੰ ਬਪਤਿਸਮਾ ਦੇਵੇਗਾ

ਯਿਸੂ ਤੁਹਾਨੂੰ ਬਪਤਿਸਮਾ ਦੇਵੇਗਾ |

ਉਸ ਦੇ ਪਿੜ ਨੂੰ ਸਾਫ਼ ਕਰਨ ਲਈ ਉਸ ਦੀ ਤੰਗਲੀ ਉਸ ਦੇ ਹੱਥ ਵਿੱਚ ਹੈ

ਇਹ ਅਲੰਕਾਰ ਯਿਸੂ ਦੇ ਧਰਮੀ ਲੋਕਾਂ ਨੂੰ ਕੁਧਰਮੀ ਲੋਕਾਂ ਦੇ ਨਾਲੋਂ ਅਲੱਗ ਕਰਨ ਦੇ ਢੰਗ ਦੀ ਤੁਲਣਾ ਤੂੜੀ ਦੇ ਨਾਲੋਂ ਕਣਕ ਨੂੰ ਅਲੱਗ ਕਰਨ ਦੇ ਢੰਗ ਨਾਲ ਕਰਦਾ ਹੈ | ਇਸ ਦਾ ਅਨੁਵਾਦ ਇੱਕ ਮਿਸਾਲ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ ਤਾਂ ਕਿ ਇਹ ਸੰਬੰਧ ਸਪੱਸ਼ਟ ਹੋ ਜਾਵੇ: “ਮਸੀਹ ਉਸ ਵਿਅਕਤੀ ਦੀ ਤਰ੍ਹਾਂ ਹੈ ਜਿਸ ਦੇ ਹੱਥ ਵਿੱਚ ਤੰਗਲੀ ਹੈ |” (ਦੇਖੋ: ਮਿਸਾਲ)

ਉਸ ਦੀ ਤੰਗਲੀ ਉਸ ਦੇ ਹੱਥ ਵਿੱਚ ਹੈ

ਸਮਾਂਤਰ ਅਨੁਵਾਦ: “ਮਸੀਹ ਨੇ ਇੱਕ ਤੰਗਲੀ ਫੜੀ ਹੋਈ ਹੈ ਕਿਉਂਕਿ ਉਹ ਤਿਆਰ ਹੈ |”

ਤੰਗਲੀ

ਇਹ ਇੱਕ ਔਜਾਰ ਹੈ ਜਿਸ ਦੇ ਨਾਲ ਕਣਕ ਨੂੰ ਤੂੜੀ ਦੇ ਨਾਲੋਂ ਅਲੱਗ ਕਰਨ ਲਈ ਕਣਕ ਨੂੰ ਉੱਪਰ ਵੱਲ ਉਡਾਇਆ ਜਾਂਦਾ ਹੈ | ਭਾਰਾ ਅਨਾਜ ਹੇਠਾਂ ਡਿੱਗਦਾ ਅਤੇ ਤੂੜੀ ਹਵਾ ਦੇ ਦੁਆਰਾ ਉਡਾ ਲਈ ਜਾਂਦੀ ਹੈ |

ਉਸ ਦਾ ਪਿੜ

ਇਹ ਉਹ ਜਗ੍ਹਾ ਹੈ ਜਿੱਥੇ ਲੋਕ ਅਨਾਜ ਨੂੰ ਤੂੜੀ ਦੇ ਨਾਲੋਂ ਅਲੱਗ ਕਰਦੇ ਹਨ | ਸਮਾਂਤਰ ਅਨੁਵਾਦ: “ਉਸਦਾ ਮੈਦਾਨ” ਜਾਂ “ਉਹ ਮੈਦਾਨ ਜਿੱਥੇ ਉਹ ਤੂੜੀ ਨੂੰ ਅਨਾਜ ਦੇ ਨਾਲੋਂ ਅਲੱਗ ਕਰਦਾ ਹੈ |” ਆਪਣੀ ਕਣਕ ਨੂੰ ਕੋਠੇ ਵਿੱਚ ਜਮ੍ਹਾ ਕਰੂ....ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਬੁਝਣ ਵਾਲੀ ਨਹੀਂ ਹੈ

ਇਹ ਇੱਕ ਅਲੰਕਾਰ ਹੈ ਜੋ ਇਹ ਦਿਖਾਉਂਦਾ ਹੈ ਕਿ ਕਿਵੇਂ ਯਿਸੂ ਧਰਮੀ ਲੋਕਾਂ ਨੂੰ ਬੁਰੇ ਲੋਕਾਂ ਤੋਂ ਅਲੱਗ ਕਰੇਗਾ | ਜਿਵੇਂ ਕਣਕ ਕਿਸਾਨ ਦੇ ਕੋਠੇ ਵਿੱਚ, ਉਸੇ ਤਰ੍ਹਾਂ ਧਰਮੀ ਸਵਰਗ ਵਿੱਚ ਜਾਣਗੇ, ਅਤੇ ਪਰਮੇਸ਼ੁਰ ਉਹਨਾਂ ਲੋਕਾਂ ਨੂੰ ਜਿਹੜੇ ਤੂੜੀ ਦੀ ਤਰ੍ਹਾਂ ਹਨ ਨਾ ਬੁਝਣ ਵਾਲੀ ਅੱਗ ਵਿੱਚ ਸਾੜੇਗਾ | (ਦੇਖੋ: ਅਲੰਕਾਰ)

Matthew 3:13

ਇਹ ਉਸ ਘਟਨਾ ਦੀ ਸ਼ੁਰੂਆਤ ਹੈ ਕਿ ਕਿਵੇਂ ਯਿਸੂ ਦਾ ਯੂਹੰਨਾ ਦੇ ਦੁਆਰਾ ਬਪਤਿਸਮਾ ਹੋਇਆ |

ਮੈਨੂੰ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਜ਼ਰੂਰਤ ਹੈ

“ਮੈਂ” ਯਿਸੂ ਦੇ ਨਾਲ ਸਬੰਧਿਤ ਹੈ ਅਤੇ “ਤੂੰ” ਯੂਹੰਨਾ ਦੇ ਨਾਲ ਸਬੰਧਿਤ ਹੈ | ਕੀ ਤੂੰ ਮੇਰੇ ਕੋਲ ਆਉਂਦਾ ਹੈਂ ?

ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ | ਸਮਾਂਤਰ ਅਨੁਵਾਦ: ਜਦੋਂ ਕਿ ਤੁਸੀਂ ਪਾਪੀ ਨਹੀਂ ਹੋ, ਤੁਹਾਨੂੰ ਮੇਰੇ ਕੋਲੋਂ ਆ ਕੇ ਬਪਤਿਸਮਾ ਨਹੀਂ ਲੈਣਾ ਚਾਹੀਦਾ |” ਧਿਆਨ ਦੇਵੋ “ਤੂੰ” ਯਿਸੂ ਮਸੀਹ ਦੇ ਨਾਲ ਸਬੰਧਿਤ ਹੈ ਅਤੇ “ਮੈਂ” ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਸਬੰਧਿਤ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

Matthew 3:16

ਇਹ ਉਸ ਘਟਨਾ ਦੀ ਸ਼ੁਰੂਆਤ ਹੈ ਕਿ ਕਿਵੇਂ ਯਿਸੂ ਦਾ ਯੂਹੰਨਾ ਦੇ ਦੁਆਰਾ ਬਪਤਿਸਮਾ ਹੋਇਆ |

ਉਸ ਦੇ ਬਪਤਿਸਮਾ ਲੈਣ ਤੋਂ ਬਾਅਦ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ: “ਯੂਹੰਨਾ ਦੁਆਰਾ ਯਿਸੂ ਨੂੰ ਬਪਤਿਸਮਾ ਦਿੱਤੇ ਜਾਣ ਤੋਂ ਬਾਅਦ |”

ਆਕਾਸ਼ ਉਹ ਦੇ ਲਈ ਖੁੱਲ੍ਹ ਗਿਆ

ਸਮਾਂਤਰ ਅਨੁਵਾਦ: “ਉਸ ਨੇ ਖੁੱਲੇ ਹੋਏ ਆਕਾਸ਼ ਨੂੰ ਦੇਖਿਆ” ਜਾਂ “ਉਸ ਨੇ ਖੁੱਲ੍ਹੇ ਹੋਏ ਸਵਰਗ ਨੂੰ ਦੇਖਿਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਕਬੂਤਰ ਦੀ ਤਰ੍ਹਾਂ ਹੇਠਾਂ ਆਉਣਾ

ਇਹ ਇੱਕ ਕਥਨ ਹੋ ਸਕਦਾ ਹੈ ਕਿ ਆਤਮਾ ਕਬੂਤਰ ਦੇ ਰੂਪ ਵਿੱਚ ਜਾਂ ਇੱਕ ਮਿਸਾਲ ਹੋ ਸਕਦੀ ਹੈ ਜੋ ਪਵਿੱਤਰ ਆਤਮਾ ਦੇ ਯਿਸੂ ਦੇ ਉੱਤੇ ਆਉਣ ਕੋਮਲਤਾ ਦੀ ਤੁਲਣਾ ਇੱਕ ਕਬੂਤਰ ਦੇ ਆਉਣ ਦੀ ਕੋਮਲਤਾ ਦੇ ਨਾਲ ਕਰਦੀ ਹੈ | (ਦੇਖੋ: ਮਿਸਾਲ) ਵੇਖ

ਇੱਕ ਵਿਸ਼ਾਲ ਕਹਾਣੀ ਵਿੱਚ ਇਹ ਇੱਕ ਹੋਰ ਘਟਨਾ ਦੀ ਸ਼ੁਰੂਆਤ ਨੂੰ ਦਿਖਾਉਂਦਾ ਹੈ | ਇਸ ਵਿੱਚ ਪਿੱਛਲੀ ਘਟਨਾ ਦੇ ਨਾਲੋਂ ਅਲੱਗ ਲੋਕ ਹੋ ਸਕਦੇ ਹਨ | ਤੁਹਾਡੀ ਭਾਸ਼ਾ ਵਿੱਚ ਇਸ ਨੂੰ ਲਿਖਣ ਦਾ ਇੱਕ ਢੰਗ ਹੋ ਸਕਦਾ ਹੈ |