Matthew 2

Matthew 2:1

ਇਸ ਅਧਿਆਏ ਵਿੱਚ ਇਹ ਵਰਣਨ ਕੀਤਾ ਗਿਆ ਹੈ ਕਿ ਜਦੋਂ ਯਿਸੂ ਯਹੂਦੀਆਂ ਦੇ ਰਾਜਾ ਦੇ ਰੂਪ ਵਿੱਚ ਪੈਦਾ ਹੋਇਆ ਤਾਂ ਕੀ ਹੋਇਆ |

ਯਹੂਦਾਹ ਦਾ ਬੈਤਲਹਮ

“ਯਹੂਦਾਹ ਦੇ ਇਲਾਕੇ ਵਿੱਚ ਇੱਕ ਨਗਰ ਬੈਤਲਹਮ” (UDB)

ਜੋਤਸ਼ੀ

“ਉਹ ਵਿਅਕਤੀ ਜੋ ਤਾਰਿਆਂ ਦਾ ਅਧਿਐਨ ਕਰਦੇ ਹਨ” (UDB)

ਹੇਰੋਦੇਸ

ਇਹ ਹੇਰੋਦੇਸ ਮਹਾਨ ਦੇ ਨਾਲ ਸਬੰਧਿਤ ਹੈ |

ਜਿਹੜਾ ਯਹੂਦੀਆਂ ਦਾ ਰਾਜਾ ਪੈਦਾ ਹੋਇਆ ਹੈ ਉਹ ਕਿੱਥੇ ਹੈ ?

ਇਹ ਵਿਅਕਤੀ ਜਾਣਦੇ ਸਨ ਕਿ ਉਹ ਪੈਦਾ ਹੋਇਆ ਹੈ ਜੋ ਰਾਜਾ ਬਣੇਗਾ | “ਇੱਕ ਬੱਚਾ ਪੈਦਾ ਹੋਇਆ ਹੈ, ਜੋ ਯਹੂਦੀਆਂ ਦਾ ਰਾਜਾ ਬਣੇਗਾ | ਉਹ ਕਿੱਥੇ ਹੈ ?

ਉਸ ਦਾ ਤਾਰਾ

“ਤਾਰਾ ਜੋ ਉਸ ਦੇ ਬਾਰੇ ਦੱਸਦਾ ਹੈ” ਜਾਂ “ਤਾਰਾ ਜੋ ਉਸ ਦੇ ਜਨਮ ਨਾਲ ਸਬੰਧਿਤ ਹੈ |” ਉਹ ਇਹ ਨਹੀਂ ਕਹਿ ਰਹੇ ਸਨ ਕਿ ਬੱਚਾ ਤਾਰੇ ਦਾ ਮਾਲਕ ਹੈ |

ਅਰਾਧਨਾ

ਇਸ ਸ਼ਬਦ ਦੇ ਸੰਭਾਵੀ ਅਰਥ 1) ਉਹਨਾਂ ਨੇ ਬੱਚੇ ਦੀ ਇਸ਼ਵਰ ਦੀ ਤਰ੍ਹਾਂ ਅਰਾਧਨਾ ਕਰਨ ਦਾ ਇਰਾਦਾ ਕੀਤਾ, ਜਾਂ 2) ਉਹਨਾਂ ਨੇ ਇੱਕ ਰਾਜਾ ਦੀ ਤਰ੍ਹਾਂ ਉਸ ਦਾ “ਆਦਰ” ਕਰਨਾ ਚਾਹਿਆ | ਜੇ ਕਰ ਤੁਹਾਡੀ ਭਾਸ਼ਾ ਵਿੱਚ ਉਹ ਸ਼ਬਦ ਹੈ ਜਿਸ ਵਿੱਚ ਦੋਵੇਂ ਅਰਥ ਸ਼ਾਮਿਲ ਹਨ, ਤਾਂ ਤੁਹਾਨੂੰ ਉਸ ਦਾ ਇਸਤੇਮਾਲ ਇੱਥੇ ਕਰਨਾ ਚਾਹੀਦਾ ਹੈ |

ਉਹ ਘਬਰਾਇਆ

“ਉਸ ਨੂੰ ਚਿੰਤਾ ਹੋਈ” ਕਿ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਯਹੂਦੀਆਂ ਦਾ ਰਾਜਾ ਹੋਣ ਲਈ ਘੋਸ਼ਿਤ ਕੀਤਾ ਗਿਆ | ਸਾਰਾ ਯਰੂਸ਼ਲਮ

“ਯਰੂਸ਼ਲਮ ਵਿੱਚ ਬਹੁਤ ਸਾਰੇ ਲੋਕ” (UDB) ਉਸ ਤੋਂ ਡਰੇ ਹੋਏ ਸਨ ਜੋ ਰਾਜਾ ਹੇਰੋਦੇਸ ਕਰ ਸਕਦਾ ਸੀ |

Matthew 2:4

ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ |

ਯਹੂਦਾਹ ਦੇ ਬੈਤਲਹਮ ਵਿੱਚ

ਸਮਾਂਤਰ ਅਨੁਵਾਦ: “ਯਹੂਦਾਹ ਦੇ ਬੈਤਲਹਮ ਨਗਰ ਵਿੱਚ |”

ਇਹ ਹੈ ਜੋ ਨਬੀ ਦੁਆਰਾ ਲਿਖਿਆ ਗਿਆ ਸੀ

ਇਸ ਦਾ ਅਨੁਵਾਦ ਕਿਰਿਆਸ਼ੀਲ ਪੰਕਤੀ ਵਿੱਚ ਕੀਤਾ ਜਾ ਸਕਦਾ ਹੈ “ਇਹ ਹੈ ਜੋ ਨਬੀ ਨੇ ਲਿਖਿਆ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਨਬੀ ਦੁਆਰਾ ਲਿਖਿਆ ਗਿਆ

ਸਮਾਂਤਰ ਅਨੁਵਾਦ: “ਮੀਕਾਹ ਨਬੀ ਦੇ ਦੁਆਰਾ ਲਿਖਿਆ ਗਿਆ |” ਤੂੰ, ਬੈਤਲਹਮ,... ਯਹੂਦਾਹ ਦੇ ਹਾਕਮਾਂ ਵਿਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈ

“ਤੁਸੀਂ ਜੋ ਬੈਤਲਹਮ ਵਿੱਚ ਰਹਿੰਦੇ ਹੋ, ਤੁਹਾਡਾ ਨਗਰ ਬਹੁਤ ਹੀ ਮਹੱਤਵਪੂਰਨ ਹੈ” (UDB) ਜਾਂ “ਤੂੰ, ਬੈਤਲਹਮ,.....ਸਭ ਤੋਂ ਮਹੱਤਵਪੂਰਣ ਸ਼ਹਿਰਾਂ ਵਿਚੋਂ ਇੱਕ ਹੈਂ |” (ਦੇਖੋ: ਲੋਪ) (ਦੇਖੋ: ਨਾਂਹ ਵਾਚਕ ਦੇ ਨਾਲ ਹਾਂ ਵਾਚਕ ਦੀ ਪੁਸ਼ਟੀ ਕਰਨਾ)

Matthew 2:7

ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ |

ਹੇਰੋਦੇਸ ਨੇ ਗੁਪਤ ਵਿੱਚ ਜੋਤਸ਼ੀਆਂ ਨੂੰ ਬੁਲਾਇਆ

ਇਸ ਦਾ ਅਰਥ ਹੈ ਕਿ ਹੇਰੋਦੇਸ ਨੇ ਜੋਤਸ਼ੀਆਂ ਦੇ ਨਾਲ ਗੱਲ ਕਿਸੇ ਹੋਰ ਦੀ ਜਾਣਕਾਰੀ ਤੋਂ ਬਿਨ੍ਹਾਂ ਕੀਤੀ |

ਛੋਟਾ ਬੱਚਾ

ਇਹ ਬੱਚੇ ਯਿਸੂ ਦੇ ਨਾਲ ਸਬੰਧਿਤ ਹੈ | ਅਰਾਧਨਾ

ਉਹਨਾਂ ਸ਼ਬਦਾਂ ਦੇ ਨਾਲ ਹੀ ਅਨੁਵਾਦ ਕਰੋਂ ਜਿਹਨਾਂ ਦੇ ਨਾਲ ਤੁਸੀਂ 1:2 ਵਿੱਚ ਕੀਤਾ ਸੀ |

Matthew 2:9

ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ |

ਉਹਨਾਂ ਦੁਆਰਾ ਰਾਜੇ ਦੀ ਸੁਣਨ ਤੋਂ ਬਾਅਦ

“ਫਿਰ” (UDB) ਜਾਂ “ਜੋਤਸ਼ੀਆਂ ਦੁਆਰਾ ਰਾਜੇ ਦੀ ਸੁਣਨ ਤੋਂ ਬਾਅਦ”

ਉਹਨਾਂ ਦੇ ਅੱਗੇ ਗਿਆ

ਸਮਾਂਤਰ ਅਨੁਵਾਦ: “ਉਹਨਾਂ ਦੀ ਅਗਵਾਈ ਕੀਤੀ |” ਉੱਥੇ ਟਿਕਿਆ

ਸਮਾਂਤਰ ਅਨੁਵਾਦ: “ਉਸ ਦੇ ਉੱਪਰ ਰੁੱਕਿਆ |”

Matthew 2:11

ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ |

ਉਹ

ਜੋਤਸ਼ੀਆਂ ਦੇ ਨਾਲ ਸਬੰਧਿਤ ਹੈ ਅਰਾਧਨਾ

ਉਹਨਾਂ ਸ਼ਬਦਾਂ ਦੇ ਨਾਲ ਹੀ ਅਨੁਵਾਦ ਕਰੋ ਜਿਹਨਾਂ ਦੇ ਨਾਲ 1:2 ਵਿੱਚ ਕੀਤਾ ਸੀ |

Matthew 2:13

ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ |

ਉਹ ਜਾ ਚੁੱਕੇ ਹਨ

“ਜੋਤਸ਼ੀ ਜਾ ਚੁੱਕੇ ਹਨ”

ਉੱਠ, ਨਾਲ ਲਈ.....ਭੱਜ ਜਾਹ......ਉੱਥੇ ਰਹਿ

ਪਰਮੇਸ਼ੁਰ ਯੂਸੁਫ਼ ਦੇ ਨਾਲ ਗੱਲ ਕਰ ਰਿਹਾ ਹੈ, ਇਸ ਲਈ ਇਹ ਸਾਰੇ ਇੱਕ ਵਚਨ ਰੂਪ ਵਿੱਚ ਹਨ | (ਦੇਖੋ: ਤੁਸੀਂ ਦੇ ਰੂਪ)

ਹੇਰੋਦੇਸ ਦੀ ਮੌਤ ਤੱਕ

ਹੇਰੋਦੇਸ 2:19 ਤੱਕ ਨਹੀਂ ਮਰਦਾ | ਇਹ ਉਹਨਾਂ ਦੇ ਮਿਸਰ ਵਿੱਚ ਰਹਿਣ ਦੇ ਸਮੇਂ ਨੂੰ ਦੱਸਦਾ ਹੈ, ਅਤੇ ਇਹ ਨਹੀਂ ਕਹਿੰਦਾ ਕਿ ਹੇਰੋਦੇਸ ਉਸੇ ਸਮੇਂ ਮਰ ਜਾਂਦਾ ਹੈ |

ਮਿਸਰ ਤੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ ਹੈ

ਇਹ ਹੋਸ਼ੋਆ 11:1 ਵਿਚੋਂ ਲਿਆ ਗਿਆ ਹੈ | ਮੱਤੀ ਵਿੱਚ ਯੂਨਾਨੀ ਭਾਸ਼ਾ ਦੀ ਸ਼ਬਦਾਵਲੀ ਹੋਸ਼ੋਆ ਵਿੱਚ ਇਬਰਾਨੀ ਭਾਸ਼ਾ ਦੀ ਸ਼ਬਦਾਵਲੀ ਦੇ ਨਾਲੋਂ ਥੋੜਾ ਅਲੱਗ ਹੈ | “ਮਿਸਰ ਤੋਂ” ਉੱਤੇ ਜ਼ੋਰ ਦਿੱਤਾ ਗਿਆ ਹੈ, ਨਾ ਕਿ ਕਿਸੇ ਹੋਰ ਜਗ੍ਹਾ ਤੇ: “ਇਹ ਮਿਸਰ ਹੈ ਜਿੱਥੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ ਹੈ |”

Matthew 2:16

ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ |

ਫਿਰ ਹੇਰੋਦੇਸ

ਇਹ ਦੱਸਦਾ ਹੈ ਯੂਸੁਫ਼ ਦੇ ਮਰਿਯਮ ਅਤੇ ਯਿਸੂ ਨਾਲ ਮਿਸਰ ਨੂੰ ਭੱਜ ਜਾਣ ਤੋਂ ਬਾਅਦ ਹੇਰੋਦੇਸ ਨੇ ਕੀ ਕੀਤਾ | ਹੇਰੋਦੇਸ 2:19 ਤੱਕ ਨਹੀਂ ਮਰਿਆ |

ਉਸ ਨਾਲ ਮਜ਼ਾਕ ਕੀਤਾ ਗਿਆ ਹੈ

“ਜੋਤਸ਼ੀਆਂ ਨੇ ਉਸ ਦੇ ਨਾਲ ਚਲਾਕੀ ਕਰਨ ਦੇ ਦੁਆਰਾ ਉਸ ਨੂੰ ਕ੍ਰੋਧ ਦਿਵਾਇਆ” (ਦੇਖੋ: UDB) ਉਸ ਨੇ ਭੇਜਿਆ ਅਤੇ ਸਾਰੇ ਨਰ ਬੱਚਿਆਂ ਨੂੰ ਮਾਰ ਦਿੱਤਾ

ਸਮਾਂਤਰ ਅਨੁਵਾਦ: “ਉਸ ਨੇ ਸਾਰੇ ਲੜਕਿਆਂ ਨੂੰ ਮਾਰਨ ਦਾ ਹੁਕਮ ਦਿੱਤਾ” ਜਾਂ “ਉਸ ਨੇ ਸਾਰੇ ਲੜਕਿਆਂ ਨੂੰ ਮਾਰਨ ਲਈ ਸਿਪਾਹੀਆਂ ਨੂੰ ਭੇਜਿਆ |” (UDB)

Matthew 2:17

ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ | ਆਇਤਾ 18 ਯਿਰਮਿਯਾਹ 31:18 ਵਿਚੋਂ ਲਈ ਗਈ ਹੈ | ਮੱਤੀ ਵਿੱਚ ਯੂਨਾਨੀ ਸ਼ਬਦਾਵਲੀ ਯਿਰਮਿਯਾਹ ਵਿੱਚ ਦਿੱਤੀ ਗਈ ਇਬਰਾਨੀ ਸ਼ਬਦਾਵਲੀ ਨਾਲੋਂ ਥੋੜੀ ਅਲੱਗ ਹੈ |

Matthew 2:19

ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ |

ਵੇਖ

ਇਸ ਵੱਡੀ ਕਹਾਣੀ ਵਿੱਚ ਇਹ ਇੱਕ ਹੋਰ ਘਟਨਾ ਦੀ ਸ਼ੁਰੂਆਤ ਨੂੰ ਦੱਸਦਾ ਹੈ | ਇਸ ਵਿੱਚ ਪਿੱਛਲੀ ਘਟਨਾ ਦੇ ਨਾਲੋਂ ਅਲੱਗ ਲੋਕ ਹੋ ਸਕਦੇ ਹਨ | ਤੁਹਾਡੀ ਭਾਸ਼ਾ ਵਿੱਚ ਇਸ ਦੀ ਵਿਆਖਿਆ ਕਰਨ ਲਈ ਕੋਈ ਢੰਗ ਹੋ ਸਕਦਾ ਹੈ | ਜਿਹਨਾਂ ਨੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ

“ਜਿਹਨਾਂ ਨੇ ਛੋਟੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ |” (ਦੇਖੋ: ਕੋਮਲ ਭਾਸ਼ਾ)

Matthew 2:22

ਇਹ ਵਰਣਨ ਕਰਨਾ ਜਾਰੀ ਰੱਖਦਾ ਹੈ ਕਿ ਯਿਸੂ ਦੇ ਯਹੂਦੀਆਂ ਦੇ ਰਾਜਾ ਰੂਪ ਵਿੱਚ ਜਨਮ ਲੈਣ ਤੋਂ ਬਾਅਦ ਕੀ ਹੋਇਆ |

ਪਰ ਜਦੋਂ ਉਸ ਨੇ ਸੁਣਿਆ

“ਪਰ ਜਦੋਂ ਯੂਸੁਫ਼ ਨੇ ਸੁਣਿਆ”

ਉਸ ਦਾ ਪਿਤਾ ਹੇਰੋਦੇਸ

ਇਹ ਅਰਕਿਲਾਊਸ ਦਾ ਪਿਤਾ ਹੈ |

ਉਹ ਉੱਥੇ ਜਾਣ ਤੋਂ ਡਰਿਆ

“ਉਹ” ਯੂਸੁਫ਼ ਦੇ ਨਾਲ ਸਬੰਧਿਤ ਹੈ | ਉਹ ਨਸਰੀ ਕਹਾਵੇਗਾ

“ਉਹ” ਯਿਸੂ ਦੇ ਨਾਲ ਸਬੰਧਿਤ ਹੈ |