Matthew 28

Matthew 28:1

ਕਿਹੜੇ ਦਿਨ ਅਤੇ ਸਮੇਂ ਮਰਿਯਮ ਮਗਦਲੀਨੀ ਅਤੇ ਦੂਸਰੀ ਮਰਿਯਮ ਕਬਰ ਤੇ ਗਈਆਂ ?

ਪੋਹ ਫ਼ਟਨ ਤੋਂ ਪਹਿਲਾਂ , ਹਫਤੇ ਦੇ ਪਹਿਲੇ ਦਿਨ , ਉਹ ਯਿਸੂ ਦੀ ਕਬਰ ਤੇ ਆਈਆਂ [28:1]

ਯਿਸੂ ਦੀ ਕਬਰ ਦਾ ਪੱਥਰ ਕਿਸ ਨੇ ਰੋੜਿਆ ?

ਪ੍ਰਭੂ ਦੇ ਦੂਤ ਉਤਰਿਆ ਅਤੇ ਪੱਥਰ ਰੋੜ ਦਿੱਤਾ [28:2]

Matthew 28:3

ਰਖਵਾਲਿਆਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਦੂਤ ਨੂੰ ਦੇਖਿਆ ?

ਰਖਵਾਲੇ ਡਰ ਦੇ ਕੰਬਣ ਲੱਗੇ ਅਤੇ ਮੁਰਦਿਆਂ ਦੀ ਤਰ੍ਹਾਂ ਹੋ ਗਏ ਜਦੋਂ ਉਹਨਾਂ ਨੇ ਸਵਰਗ ਦੂਤ ਨੂੰ ਦੇਖਿਆ [28:4]

Matthew 28:5

ਦੂਤ ਨੇ ਔਰਤਾਂ ਨੂੰ ਯਿਸੂ ਦੇ ਬਾਰੇ ਕੀ ਕਿਹਾ ?

ਦੂਤ ਨੇ ਕਿਹਾ ਯਿਸੂ ਜੀ ਉਠਿਆ ਹੈ ਅਤੇ ਉਹ ਤੁਹਾਡੇ ਤੋਂ ਅੱਗੇ ਗਲੀਲ ਨੂੰ ਗਿਆ ਹੈ [28:5-7]

Matthew 28:8

ਚੇਲਿਆਂ ਨੂੰ ਦਸਣ ਜਾ ਰਹੀਆਂ ਦੋ ਔਰਤਾ ਨਾਲ ਰਸਤੇ ਦੇ ਵਿੱਚ ਕੀ ਹੋਇਆ ?

ਔਰਤਾਂ ਯਿਸੂ ਨੂੰ ਮਿਲੀਆਂ ਅਤੇ ਉਹਨਾਂ ਨੇ ਯਿਸੂ ਦੇ ਪੈਰ ਫੜੇ ਅਤੇ ਅਤੇ ਮੱਥਾ ਟੇਕਿਆ [28:8-9]

Matthew 28:11

ਜਦੋਂ ਰਖਵਾਲਿਆਂ ਨੇ ਪ੍ਰਧਾਨ ਜਾਜਕਾਂ ਨੂੰ ਜੋ ਕਬਰ ਤੇ ਹੋਇਆ ਦੱਸਿਆ ਤਾਂ , ਪ੍ਰਧਾਨ ਜਾਜਕਾਂ ਨੇ ਕੀ ਕੀਤਾ ?

ਪ੍ਰਧਾਨ ਜਾਜਕਾਂ ਨੇ ਸਿਪਾਹੀਆਂ ਨੂੰ ਬਹੁਤ ਰੁਪਏ ਦਿੱਤੇ ਅਤੇ ਉਹਨਾਂ ਨੂੰ ਇਹ ਕਹਿਣ ਲਈ ਕਿਹਾ ਕਿ ਯਿਸੂ ਦੇ ਚੇਲਿਆਂ ਨੇ ਦੇਹ ਨੂੰ ਚੋਰੀ ਕਰ ਲਿਆ [28:11-17]

Matthew 28:14

None

Matthew 28:16

ਜਦੋਂ ਚੇਲਿਆਂ ਨੇ ਯਿਸੂ ਨੂੰ ਗਲੀਲ ਵਿੱਚ ਦੇਖਿਆ ਤਾਂ ਕੀ ਕੀਤਾ ?

ਚੇਲਿਆਂ ਨੇ ਯਿਸੂ ਨੂੰ ਮੱਥਾ ਟੇਕਿਆ ਪਰ ਕਈਆਂ ਨੇ ਸ਼ੱਕ ਕੀਤਾ [28:17]

Matthew 28:18

ਯਿਸੂ ਨੇ ਕਿਸ ਇਖਤਿਆਰ ਬਾਰੇ ਕਿਹਾ ਕਿ ਮੈ ਉਸਨੂੰ ਦਿੱਤਾ ਗਿਆ ਹੈ ?

ਯਿਸੂ ਨੇ ਕਿਹਾ ਸਵਰਗ ਅਤੇ ਸਾਰੀ ਧਰਤੀ ਦਾ ਇਖ਼ਤਿਆਰ ਉਸਨੂੰ ਦਿੱਤਾ ਗਿਆ ਹੈ [28:18]

ਯਿਸੂ ਨੇ ਚੇਲਿਆਂ ਨੂੰ ਕਿਹੜੇ ਤਿੰਨ ਹੁਕਮ ਦਿੱਤੇ ?

ਯਿਸੂ ਨੇ ਹੁਕਮ ਦਿੱਤਾ ਜਾਓ ਅਤੇ ਚੇਲੇ ਬਣਾਉ,ਉਹਨਾਂ ਨੂੰ ਬਪਤਿਸਮਾ ਦਿਉ ਅਤੇ ਉਹਨਾਂ ਨੂੰ ਯਿਸੂ ਦੀਆਂ ਸਾਰੀਆਂ ਗੱਲਾਂ ਮੰਨਣਾ ਸਿਖਾਉ [28:19-20]

ਯਿਸੂ ਨੇ ਕਿਸ ਨਾਮ ਵਿੱਚ ਬਪਤਿਸਮਾ ਦੇਣ ਲਈ ਕਿਹਾ ?

ਯਿਸੂ ਨੇ ਚੇਲਿਆਂ ਨੂੰ ਪਿਤਾ, ਪੁੱਤਰ ਅਤੇ ਪਵਿਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦੇਣ ਲਈ ਕਿਹਾ [28:19]