Matthew 27

Matthew 27:1

ਸਵੇਰ ਵੇਲੇ ਪ੍ਰਧਾਨ ਜਾਜਕ ਅਤੇ ਬਜੁਰਗ ਯਿਸੂ ਨੂੰ ਕਿੱਥੇ ਲੈ ਕੇ ਗਏ ?

ਸਵੇਰ ਵੇਲੇ, ਉਹ ਯਿਸੂ ਨੂੰ ਪਿਲਾਤੁਸ ਸਾਸ਼ਕ ਕੋਲ ਲੈ ਗਏ [27:2]

Matthew 27:3

ਯਹੂਦਾ ਇਸਕਰੋਤੀ ਨੇ ਕੀ ਕੀਤਾ ਜਦੋਂ ਉਸਨੇ ਦੇਖਿਆ ਨੇ ਯਿਸੂ ਉੱਤੇ ਸਜ਼ਾ ਹੋ ਗਈ ਹੈ ?

ਯਹੂਦਾ ਨਿਰਦੋਸ਼ ਨੂੰ ਫੜਵਾ ਕੇ ਪਛਤਾਇਆ, ਚਾਂਦੀ ਨੂੰ ਮੋੜਿਆ , ਬਾਹਰ ਗਿਆ ,ਅਤੇ ਫਾਹਾ ਲੈ ਲਿਆ [27:3-5]

Matthew 27:6

ਪ੍ਰਧਾਨ ਜਾਜਕਾਂ ਨੇ ਤੀਹ ਚਾਂਦੀ ਦੇ ਰੁਪਿਆ ਨਾਲ ਕੀ ਕੀਤਾ ?

ਉਹਨਾਂ ਨੇ ਘੁਮਿਆਰ ਦਾ ਖੇਤ ਦਫ਼ਨਾਉਣ ਨੂੰ ਮੂਲ ਲਿਆ[27:6-7]

Matthew 27:9

ਇਸ ਘਟਨਾਂ ਨਾਲ ਕਿਹੜੀ ਭਵਿੱਖਬਾਣੀ ਪੂਰੀ ਹੋਈ ?

ਉਹ ਭਵਿੱਖਬਾਣੀ ਜਿਹੜੀ ਯਿਰਮਿਯਾਹ ਨੇ ਕਹੀ ਸੀ ਪੂਰੀ ਹੋਈ [27:9-10]

Matthew 27:11

ਪਿਲਾਤੁਸ ਨੇ ਯਿਸੂ ਨੂੰ ਕੀ ਪ੍ਰਸ਼ਨ ਕੀਤਾ ਅਤੇ ਯਿਸੂ ਨੇ ਕੀ ਉੱਤਰ ਦਿੱਤਾ ?

ਪਿਲਾਤੁਸ ਨੇ ਯਿਸੂ ਨੂੰ ਕਿਹਾ ਕੀ ਉਹ ਯਹੂਦੀਆਂ ਦਾ ਰਾਜਾ ਹੈ ਅਤੇ ਯਿਸੂ ਨੇ ਉੱਤਰ ਦਿੱਤਾ ਤੂੰ ਖੁਦ ਹੀ ਕਹਿ ਦਿੱਤਾ [27:11]

ਯਿਸੂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਦੇ ਦੋਸ਼ਾਂ ਦਾ ਕੀ ਉੱਤਰ ਦਿੱਤਾ ?

ਯਿਸੂ ਨੇ ਕੁੱਝ ਵੀ ਜਵਾਬ ਨਹੀਂ ਦਿੱਤਾ [27:12-14]

Matthew 27:15

ਪਿਲਾਤੁਸ ਯਿਸੂ ਲਈ ਕੀ ਕਰਨਾ ਚਾਹੁੰਦਾ ਸੀ, ਦਸਤੂਰ ਦੁਆਰਾ ਜੋ ਤਿਉਹਾਰ ਆਉਣ ਵਾਲਾ ਸੀ ?

ਪਿਲਾਤੁਸ ਯਿਸੂ ਨੂੰ ਛੱਡਣਾ ਚਾਹੁੰਦਾ ਸੀ , ਦਸਤੂਰ ਦੁਆਰਾ ਜੋ ਉਹ ਤਿਉਹਾਰ ਤੇ ਕਰਦੇ ਸੀ [27:15-18]

Matthew 27:17

ਜਦ ਪਿਲਾਤੁਸ ਅਦਾਲਤ ਦੀ ਗੱਦੀ ਉੱਤੇ ਬੈਠਿਆ ਹੋਇਆ ਸੀ, ਉਸ ਦੀ ਤੀਵੀਂ ਨੇ ਉਸਨੂੰ ਕੀ ਅਖਵਾ ਭੇਜਿਆ ?

ਉਸਨੇ ਪਿਲਾਤੁਸ ਨੂੰ ਕਿਹਾ ਕਿ ਨਿਰਦੋਸ਼ ਮਨੁੱਖ ਨਾਲ ਕੁਝ ਨਾ ਕਰਨਾ [27:19]

Matthew 27:20

ਉਹਨਾਂ ਦੀ ਤਿਉਹਾਰ ਦੀ ਰੀਤ ਦੁਆਰਾ ਯਿਸੂ ਨੂੰ ਕਿਉਂ ਨਹੀਂ ਛੱਡਿਆ ਗਿਆ, ਪਰ ਬਰਬਾ ਨੂੰ ਛੱਡ ਦਿੱਤਾ ਗਿਆ ?

ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਉਭਾਰਿਆ ਜੋ ਬਰਬਾ ਦੀ ਰਿਹਾਈ ਮੰਗਣ ਬਜਾਏ ਯਿਸੂ ਦੇ [27:20]

ਭੀੜ ਕੀ ਰੋਲਾਂ ਪਾ ਰਹੀ ਸੀ ਜੋ ਉਹ ਯਿਸੂ ਨਾਲ ਕਰਨ ਲਈ ਕਹਿ ਰਹੇ ਸੀ ?

ਭੀੜ ਰੌਲਾ ਪਾ ਰਹੀ ਸੀ ਉਹ ਯਿਸੂ ਨੂੰ ਸਲੀਬ ਦੇਣਾ ਚਾਹੁੰਦੇ ਸੀ [27:22-23]

Matthew 27:23

ਜਦੋਂ ਪਿਲਾਤੁਸ ਨੇ ਦੇਖਿਆ ਕੇ ਰੋਲਾਂ ਸੁਰੂ ਹੋ ਗਿਆ ਹੈ ਤਾਂ ਉਸਨੇ ਕੀ ਕੀਤਾ ?

ਪਿਲਾਤੁਸ ਨੇ ਆਪਣੇ ਹੱਥ ਧੋਤੇ ਕਿਹਾ ਉਹ ਨਿਰਦੋਸ਼ ਮਨੁੱਖ ਦੇ ਲਹੂ ਤੋਂ ਨਿਰਦੋਸ਼ ਹੈ ਅਤੇ ਯਿਸੂ ਨੂੰ ਭੀੜ ਨੂੰ ਦੇ ਦਿੱਤਾ [27:24]

Matthew 27:25

ਲੋਕਾਂ ਨੇ ਕੀ ਕਿਹਾ ਜਦੋਂ ਪਿਲਾਤੁਸ ਨੇ ਯਿਸੂ ਨੂੰ ਉਹਨਾਂ ਦੇ ਹੱਥ ਕਰ ਦਿੱਤਾ ?

ਲੋਕਾਂ ਨੇ ਕਿਹਾ , ਇਹ ਲਹੂ ਸਾਰੇ ਅਤੇ ਸਾਡੇ ਬੱਚਿਆਂ ਦੇ ਸਿਰ ਹੋਵੇ [27:25]

Matthew 27:27

ਹਾਕਮਾਂ ਦੇ ਸਿਪਾਹੀਆਂ ਨੇ ਯਿਸੂ ਨਾਲ ਕੀ ਕੀਤਾ ?

ਸਿਪਾਹੀਆਂ ਨੇ ਉਸਨੂੰ ਕਿਰਮਚੀ ਚੋਗਾ ਪਾਇਆ ਅਤੇ ਕੰਡਿਆ ਦਾ ਤਾਜ ਉਹ ਦੇ ਸਿਰ ਰਖਿਆ ਉਹਨਾਂ ਨੇ ਉਸਦਾ ਮਜਾਕ ਉੱਡਾਇਆ ,ਉਸ ਉੱਤੇ ਥੁੱਕਿਆ ਅਤੇ ਕਾਨਾ ਉਹਦੇ ਸਿਰ ਵਿੱਚ ਮਾਰਿਆ ਫਿਰ ਸਲੀਬ ਉੱਤੇ ਚੜਾਉਣ ਲਈ ਉਹਨੂੰ ਲੈ ਗਏ [27:27-31]

Matthew 27:30

None

Matthew 27:32

ਸ਼ਮਾਉਨ ਕਨਾਨੀ ਨੂੰ ਕੀ ਕਰਨ ਲਈ ਲੱਭਿਆ ?

ਸ਼ਮਾਉਨ ਨੂੰ ਯਿਸੂ ਦੀ ਸਲੀਬ ਚੁੱਕਣ ਲਈ ਲੱਭਿਆ [27:33]

ਯਿਸੂ ਨੂੰ ਸਲੀਬ ਦੇਣ ਲਈ ਉਹ ਕਿੱਥੇ ਗਏ?

ਉਹ ਗਲਗਥਾ ਨੂੰ ਗਏ ਜਿਸਦਾ ਮਤਲਬ ਹੈ ਖੋਪੜੀ ਦੀ ਥਾਂ [27:33]

Matthew 27:35

ਯਿਸੂ ਨੂੰ ਸਲੀਬ ਦੇਣ ਤੋਂ ਬਾਅਦ ਸਿਪਾਹੀਆਂ ਨੇ ਕੀ ਕੀਤਾ ?

ਸਿਪਾਹੀਆਂ ਨੇ ਯਿਸੂ ਦੇ ਕੱਪੜਿਆ ਨੂੰ ਵੰਡ ਲਿਆ ਅਤੇ ਫਿਰ ਬੈਠ ਕੇ ਉਹ ਉਹ ਨੂੰ ਦੇਖਣ ਲੱਗੇ [27:35-36]

ਉਹਨਾਂ ਨੇ ਯਿਸੂ ਦੇ ਸਿਰ ਉੱਤੇ ਕੀ ਲਿਖਿਆ ?

ਉਹਨਾਂ ਨੇ ਲਿਖਿਆ ਇਹ ਯਿਸੂ ਯਹੂਦੀਆਂ ਦਾ ਰਾਜਾ ਹੈ [27:37]

Matthew 27:38

ਯਿਸੂ ਨਾਲ ਕਿਹਨਾਂ ਨੂੰ ਸਲੀਬ ਦਿੱਤੀ ਗਈ ?

ਦੋ ਡਾਕੂਆਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਇੱਕ ਉਸਦੇ ਸੱਜੇ ਪਾਸੇ ਇੱਕ ਉਹਦੇ ਖੱਬੇ [27:38]

ਲੋਕਾਂ, ਪ੍ਰਧਾਨ ਜਾਜਕਾਂ ,ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਯਿਸੂ ਨੂੰ ਕੀ ਕਰਨ ਲਈ ਕਿਹਾ ?

ਉਹਨਾਂ ਨੇ ਯਿਸੂ ਨੂੰ ਆਪਣੇ ਆਪ ਨੂੰ ਬਚਾਉਣ ਅਤੇ ਸਲੀਬ ਤੋਂ ਹੇਠਾਂ ਆਉਣ ਲਈ ਕਿਹਾ[27:39-44]

Matthew 27:41

None

Matthew 27:43

None

Matthew 27:45

ਛੇਵੇ ਤੋਂ ਲੈ ਕੇ ਨੋਵੇ ਪਹਿਰ ਵਿੱਚ ਕੀ ਹੋਇਆ ?

ਸਾਰੇ ਇਲਾਕੇ ਛੇਵੇ ਤੋਂ ਲੈ ਕੇ ਨੋਵੇ ਪਹਿਰ ਵਿੱਚ ਅੰਧੇਰਾ ਛਾਂ ਗਿਆ [27:45]

ਨੋਵੇ ਪਹਿਰ ਵਿੱਚ ਯਿਸੂ ਨੇ ਚਿਲਾ ਕੇ ਕੀ ਕਿਹਾ ?

ਯਿਸੂ ਨੇ ਚਿਲਾ ਕੇ ਕਿਹਾ ਹੇ ਮੇਰੇ ਪਰਮੇਸ਼ੁਰ ,ਹੇ ਮੇਰੇ ਪਰਮੇਸ਼ੁਰ ਤੂੰ ਮੈਨੂੰ ਕਿਉਂ ਛੱਡ ਦਿੱਤਾ [27:46]

Matthew 27:48

ਕੀ ਹੋਇਆ ਜਦੋਂ ਯਿਸੂ ਦੁਬਾਰਾ ਉਚੀ ਆਵਾਜ਼ ਨਾਲ ਚਿਲਾਇਆ ?

ਯਿਸੂ ਨੇ ਜਾਨ ਦੇ ਦਿੱਤੀ [27:50]

Matthew 27:51

ਹੈਕਲ ਵਿੱਚ ਯਿਸੂ ਦੇ ਮਰਨ ਤੋਂ ਬਾਅਦ ਕੀ ਹੋਇਆ ?

ਯਿਸੂ ਦੇ ਮਰਨ ਤੋਂ ਬਾਅਦ ਹੈਕਲ ਦਾ ਪੜਦਾ ਉੱਪਰੋ ਲੈ ਕੇ ਹੇਠ ਤੱਕ ਪਾਟ ਗਿਆ [27:51]

ਯਿਸੂ ਦੇ ਮਰਨ ਤੋਂ ਬਾਅਦ ਕਬਰਾਂ ਨਾਲ ਕੀ ਹੋਇਆ ?

ਯਿਸੂ ਦੇ ਮਰਨ ਤੋਂ ਬਾਅਦ, ਬਹੁਤ ਸੰਤ ਜਿਹੜੇ ਸੁੱਤੇ ਪਏ ਸਨ ਜਾਗ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ [27:52-53]

Matthew 27:54

ਸਾਰੀਆਂ ਘਟਨਾਵਾਂ ਦੇਖਣ ਤੇ ਸੂਬੇਦਾਰ ਨੇ ਕੀ ਗਵਾਹੀ ਦਿੱਤੀ ?

ਸੂਬੇਦਾਰ ਨੇ ਗਵਾਹੀ ਦਿੱਤੀ ਸਚ ਮੁਚ ਇਹ ਪਰਮੇਸ਼ੁਰ ਦਾ ਪੁੱਤਰ ਸੀ [27:54]

Matthew 27:57

ਉਸਦੀ ਸਲੀਬ ਤੋਂ ਬਾਅਦ ਯਿਸੂ ਦੇ ਸਰੀਰ ਨਾਲ ਕੀ ਹੋਇਆ ?

ਇੱਕ ਅਮੀਰ ਚੇਲੇ ਯੂਸਫ਼ ਨੇ ਪਿਲਾਤੁਸ ਤੋਂ ਸਰੀਰ ਮੰਗਿਆ , ਕਪੜੇ ਵਿੱਚ ਲਪੇਟਿਆ ਅਤੇ ਆਪਣੀ ਨਵੀ ਕਬਰ ਦੇ ਵਿੱਚ ਰੱਖਿਆ [27:57-60]

Matthew 27:59

ਜਿੱਥੇ ਯਿਸੂ ਦੀ ਦੇਹੀ ਰੱਖੀ ਗਈ ਸੀ ਉਸ ਕਬਰ ਦੇ ਅੱਗੇ ਕੀ ਰੱਖਿਆ ਗਿਆ ?

ਜਿੱਥੇ ਯਿਸੂ ਦੀ ਦੇਹੀ ਰੱਖੀ ਗਈ ਸੀ ਉਸ ਕਬਰ ਦੇ ਅੱਗੇ ਵੱਡਾ ਪੱਥਰ ਰੱਖਿਆ ਗਿਆ [ 27:60]

Matthew 27:62

ਪ੍ਰਧਾਨ ਜਾਜਕ ਅਤੇ ਫ਼ਰੀਸੀ ਪਿਲਾਤੁਸ ਕੋਲ ਕਿਉਂ ਇੱਕਠੇ ਹੋਏ ?

ਪ੍ਰਧਾਨ ਜਾਜਕ ਅਤੇ ਫ਼ਰੀਸੀ ਚਾਹੁੰਦੇ ਸੀ ਕਿ ਯਿਸੂ ਦੀ ਕਬਰ ਦੀ ਰਾਖੀ ਰਖੀ ਜਾਵੇ ਤਾਂ ਜੋ ਕੋਈ ਸਰੀਰ ਨੂੰ ਚੁਰਾ ਨਾ ਲਵੇ [27:62-64]

Matthew 27:65

ਪਿਲਾਤੁਸ ਨੇ ਉਹਨਾਂ ਨੂੰ ਕਬਰ ਦੇ ਲਈ ਕੀ ਨਿਰਦੇਸ਼ ਦਿੱਤਾ ?

ਪਿਲਾਤੁਸ ਨੇ ਉਹਨਾਂ ਨੂੰ ਨਿਰਦੇਸ਼ ਦਿੱਤਾ ਪੱਥਰ ਤੇ ਮੋਹਰ ਲਾ ਕੇ ਰਖਵਾਲੀ ਕਰਨ ਲਈ ਕਿਹਾ [27:65-66]