Matthew 7

Matthew 7:1

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਯਿਸੂ ਮਸੀਹ ਲੋਕਾਂ ਦੇ ਸਮੂਹ ਦੇ ਨਾਲ ਗੱਲ ਕਰ ਰਿਹਾ ਹੈ ਕਿ ਉਹਨਾਂ ਦੇ ਨਾਲ ਵਿਅਕਤੀਗਤ ਰੂਪ ਵਿੱਚ ਕੀ ਹੋ ਸਕਦਾ ਹੈ | “ਤੁਸੀਂ” ਦੀਆਂ ਉਦਾਹਰਣਾਂ ਅਤੇ ਹੁਕਮ ਬਹੁਵਚਨ ਹਨ |

ਤੁਹਾਡਾ ਨਿਆਂ ਕੀਤਾ ਜਾਵੇਗਾ

ਇਸ ਨੂੰ ਕਿਰਿਆਸ਼ੀਲ ਰੂਪ ਵਿੱਚ ਬਿਆਨ ਕੀਤਾ ਜਾ ਸਕਦਾ ਹੈ: “ਪਰਮੇਸ਼ੁਰ ਤੁਹਾਨੂੰ ਦੋਸ਼ੀ ਠਹਿਰਾਵੇਗਾ |” (ਦੇਖੋ: ਕਿਰਿਆਸ਼ੀਲ ਅਤੇ ਸੁਸਤ ਰੂਪ)

ਲਈ

ਇਹ ਯਕੀਨੀ ਬਣਾਓ ਕਿ ਪੜਨ ਵਾਲੇ ਸਮਝ ਜਾਣ ਕਿ ਆਇਤ 2 ਆਇਤ ਇੱਕ ਤੇ ਅਧਾਰਿਤ ਹੈ | ਮਾਪ

ਇਹ ਇਸ ਨਾਲ ਸਬੰਧਿਤ ਹੋ ਸਕਦਾ ਹੈ 1) ਦਿੱਤੀ ਗਈ ਸਜ਼ਾ ਦੀ ਮਾਤਰਾ (ਦੇਖੋ: UDB) ਜਾਂ 2) ਸਜ਼ਾ ਲਈ ਇਸਤੇਮਾਲ ਕੀਤਾ ਜਾਣ ਵਾਲਾ ਸਤਰ |

Matthew 7:3

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਯਿਸੂ ਮਸੀਹ ਲੋਕਾਂ ਦੇ ਸਮੂਹ ਦੇ ਨਾਲ ਗੱਲ ਕਰ ਰਿਹਾ ਹੈ ਕਿ ਉਹਨਾਂ ਦੇ ਨਾਲ ਵਿਅਕਤੀਗਤ ਰੂਪ ਵਿੱਚ ਕੀ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਦੀਆਂ ਉਦਾਹਰਣਾਂ ਇੱਕਵਚਨ ਹਨ, ਪਰ ਤੁਹਾਨੂੰ ਇਸ ਦਾ ਅਨੁਵਾਦ ਬਹੁਵਚਨ ਵਿੱਚ ਕਰਨ ਦੀ ਜ਼ਰੂਰਤ ਹੋ ਸਕਦੀ ਹੈ |

ਤੂੰ ਕਿਉਂ ਵੇਖਦਾ ਹੈਂ....ਤੂੰ ਕਿਵੇਂ ਕਹਿ ਸਕਦਾ ਹੈਂ

ਯਿਸੂ ਮਸੀਹ ਉਹਨਾਂ ਨੂੰ ਆਪਣੇ ਪਾਪਾਂ ਅਤੇ ਗ਼ਲਤੀਆਂ ਤੇ ਦੇਖਣ ਦੀ ਚੇਤਾਵਨੀ ਦਿੰਦਾ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੱਖ.....ਸ਼ਤੀਰ

ਇਹ ਇੱਕ ਵਿਅਕਤੀ ਦੀਆਂ ਘੱਟ ਮਹੱਤਵਪੂਰਨ ਗ਼ਲਤੀਆਂ ਅਤੇ ਜਿਆਦਾ ਮਹੱਤਵਪੂਰਨ ਗ਼ਲਤੀਆਂ ਦੇ ਲਈ ਅਲੰਕਾਰ ਹੈ | (ਦੇਖੋ : ਅਲੰਕਾਰ)

ਭਰਾ

ਇਹ ਸਾਥੀ ਵਿਸ਼ਵਾਸੀਆਂ ਦੇ ਨਾਲ ਸਬੰਧਿਤ ਹੈ, ਨਾ ਕਿ ਭਰਾ ਜਾਂ ਗੁਆਂਢੀ ਦੇ ਨਾਲ |

ਅੱਖ

ਇਹ ਜੀਵਨ ਦੇ ਲਈ ਅਲੰਕਾਰ ਹੈ |

ਕੱਖ

“ਧੱਬਾ” (UDB) ਜਾਂ “ਕਣ” ਜਾਂ “ਧੂੜ ਦਾ ਕਿਣਕਾ |” ਉਸ ਛੋਟੀ ਚੀਜ਼ ਲਈ ਇੱਕ ਸ਼ਬਦ ਦਾ ਇਸਤੇਮਾਲ ਕਰੋ ਜਿਹੜੀ ਆਮ ਤੌਰ ਤੇ ਵਿਅਕਤੀ ਦੇ ਅੱਖ ਵਿੱਚ ਪੈ ਜਾਂਦੀ ਹੈ | ਸ਼ਤੀਰ

ਦਰੱਖਤ ਦਾ ਵੱਡਾ ਹਿੱਸਾ ਜਿਹੜਾ ਕੱਟ ਦਿੱਤਾ ਗਿਆ ਹੈ, ਲੱਕੜ ਦਾ ਇੱਕ ਵੱਡਾ ਹਿੱਸਾ ਜਿੰਨਾ ਮਨੁੱਖ ਦੀ ਅੱਖ ਵਿੱਚ ਜਾ ਸਕਦਾ ਹੈ | (ਹੱਦ ਤੋਂ ਵੱਧ)

Matthew 7:6

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਯਿਸੂ ਮਸੀਹ ਲੋਕਾਂ ਦੇ ਸਮੂਹ ਦੇ ਨਾਲ ਗੱਲ ਕਰ ਰਿਹਾ ਹੈ ਕਿ ਉਹਨਾਂ ਦੇ ਨਾਲ ਵਿਅਕਤੀਗਤ ਰੂਪ ਵਿੱਚ ਕੀ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਦੀਆਂ ਉਦਾਹਰਣਾਂ ਬਹੁਵਚਨ ਹਨ |

ਕੁੱਤੇ...ਸੂਰ...ਮਿੱਧਣ....ਮੁੜਨ ਅਤੇ ਪਾੜ ਦੇਣ

ਇਹ ਸੂਰ ਹਨ ਜੋ “ਮਿਧਣਗੇ” ਅਤੇ ਇਹ ਕੁੱਤੇ ਹਨ ਜੋ “ਮੁੜ ਕੇ ਪਾੜ ਦੇਣਗੇ” (ਦੇਖੋ: UDB) |

ਕੁੱਤੇ....ਸੂਰ

ਇਹਨਾਂ ਜਾਨਵਰਾਂ ਨੂੰ ਗੰਦਾ ਮੰਨਿਆ ਗਿਆ ਹੈ ਅਤੇ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਇਹਨਾਂ ਨੂੰ ਨਾ ਖਾਣ ਦੀ ਆਗਿਆ ਦਿੱਤੀ | ਇਹ ਉਹਨਾਂ ਬੁਰੇ ਲੋਕਾਂ ਲਈ ਅਲੰਕਾਰ ਹਨ ਜਿਹੜੇ ਪਵਿੱਤਰ ਵਸਤਾਂ ਦਾ ਆਦਰ ਨਹੀਂ ਕਰਦੇ | (ਦੇਖੋ: ਅਲੰਕਾਰ) | ਇਹਨਾਂ ਸ਼ਬਦਾ ਦਾ ਸ਼ਾਬਦਿਕ ਅਨੁਵਾਦ ਕਰਨਾ ਉੱਤਮ ਹੋਵੇਗਾ |

ਮੋਤੀ

ਇਹ ਗੋਲ ਅਤੇ ਕੀਮਤੀ ਪੱਥਰਾਂ ਦੇ ਸਮਾਨ ਹਨ | ਇਹ ਪਰਮੇਸ਼ੁਰ ਦੇ ਗਿਆਨ ਦੇ ਲਈ ਅਲੰਕਾਰ ਹਨ (ਦੇਖੋ: UDB) ਜਾਂ ਆਮ ਤੌਰ ਤੇ ਕੀਮਤੀ ਵਸਤਾਂ |

Matthew 7:7

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਯਿਸੂ ਮਸੀਹ ਲੋਕਾਂ ਦੇ ਸਮੂਹ ਦੇ ਨਾਲ ਗੱਲ ਕਰ ਰਿਹਾ ਹੈ ਕਿ ਉਹਨਾਂ ਦੇ ਨਾਲ ਵਿਅਕਤੀਗਤ ਰੂਪ ਵਿੱਚ ਕੀ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡਾ” ਦੀਆਂ ਉਦਾਹਰਣਾਂ ਬਹੁਵਚਨ ਹਨ |

ਮੰਗੀ...ਲੱਭੋ...ਖੜਕਾਓ

ਇਹ ਪ੍ਰਾਰਥਨਾ ਦੇ ਲਈ ਤਿੰਨ ਅਲੰਕਾਰ ਹਨ | (ਦੇਖੋ: ਅਲੰਕਾਰ) | ਜੇਕਰ ਤੁਹਾਡੀ ਭਾਸ਼ਾ ਵਿੱਚ ਇਹਨਾਂ ਚੀਜ਼ਾਂ ਦੀ ਵਿਆਖਿਆ ਲਈ ਕੋਈ ਰੂਪ ਹੈ ਤਾਂ ਉਸਦਾ ਇਸਤੇਮਾਲ ਇੱਥੇ ਕਰੋ (ਦੇਖੋ: UDB) |

ਮੰਗੋ

ਪਰਮੇਸ਼ੁਰ ਅੱਗੇ ਚੀਜ਼ਾਂ ਲਈ ਬੇਨਤੀ ਕਰੋ (ਦੇਖੋ: UDB)

ਲੱਭੋ

“ਉਮੀਦ ਕਰੋ” ਜਾਂ “ਖੋਜ ਕਰੋ”

ਦਰਵਾਜ਼ੇ ਤੇ ਖੜਕਾਉਣਾ, ਘਰ ਦੇ ਅੰਦਰਲੇ ਵਿਅਕਤੀ ਨੂੰ ਦਰਵਾਜ਼ਾ ਖੋਲਣ ਦੇ ਲਈ ਕਹਿਣ ਦਾ ਇੱਕ ਨਮਰ ਢੰਗ ਹੈ | ਜੇਕਰ ਦਰਵਾਜ਼ਾ ਖੜਕਾਉਣਾ ਵਿੱਚ ਨਮਰਤਾ ਨਹੀਂ ਹੈ, ਉਸ ਸ਼ਬਦ ਦਾ ਇਸਤੇਮਾਲ ਕਰੋ ਜੋ ਇਹ ਦਿਖਾਉਂਦਾ ਹੋਵੇ ਕਿ ਨਮਰਤਾ ਦੇ ਨਾਲ ਦਰਵਾਜ਼ਾ ਖੋਲਣ ਦੇ ਲਈ ਆਖਿਆ ਜਾਂਦਾ ਹੈ ਜਾਂ ਇਸ ਦਾ ਅਨੁਵਾਦ ਕਰੋ “ਪਰਮੇਸ਼ੁਰ ਨੂੰ ਦੱਸੋ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਲਈ ਦਰਵਾਜ਼ਾ ਖੋਲੇ |”

ਜਾਂ...ਜਾਂ

ਯਿਸੂ ਓਹੀ ਕਹਿਣ ਵਾਲਾ ਹੈ ਜੋ ਉਸਨੇ ਹੁਣੇ ਹੀ ਅਲੱਗ ਸ਼ਬਦਾਂ ਵਿੱਚ ਕਿਹਾ | ਇਹਨਾਂ ਨੂੰ ਇੱਥੇ ਲਿਖਿਆ ਜਾ ਸਕਦਾ ਹੈ (UDB) |

ਤੁਹਾਡੇ ਵਿਚੋਂ ਕਿਹੜਾ ਮਨੁੱਖ ਹੈ

ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ ਜਿਸ ਦਾ ਅਰਥ ਹੈ “ਤੁਹਾਡੇ ਵਿਚੋਂ ਕੋਈ ਨਹੀਂ |” (ਦੇਖੋ: UDB, ਅਲੰਕ੍ਰਿਤ ਪ੍ਰਸ਼ਨ)

ਰੋਟੀ ਦਾ ਇੱਕ ਟੁਕੜਾ....ਪੱਥਰ....ਮੱਛੀ...ਸੱਪ

ਇਹਨਾਂ ਦਾ ਸ਼ਾਬਦਿਕ ਅਨੁਵਾਦ ਕਰਨਾ ਚਾਹੀਦਾ ਹੈ | ਰੋਟੀ ਦਾ ਇੱਕ ਟੁਕੜਾ

“ਕੁਝ ਭੋਜਨ”

Matthew 7:11

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਯਿਸੂ ਮਸੀਹ ਲੋਕਾਂ ਦੇ ਸਮੂਹ ਦੇ ਨਾਲ ਗੱਲ ਕਰ ਰਿਹਾ ਹੈ ਕਿ ਉਹਨਾਂ ਦੇ ਨਾਲ ਵਿਅਕਤੀਗਤ ਰੂਪ ਵਿੱਚ ਕੀ ਹੋ ਸਕਦਾ ਹੈ | “ਤੁਸੀਂ” ਅਤੇ “ਤੁਹਾਡੇ” ਦੀਆਂ ਉਦਾਹਰਣਾਂ ਬਹੁਵਚਨ ਹਨ |

ਜੋ ਤੁਸੀਂ ਚਾਹੰਦੇ ਹੋ ਲੋਕ ਤੁਹਾਡੇ ਨਾਲ ਕਰਨ

“ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਲੋਕ ਤੁਹਾਡੇ ਨਾਲ ਕਰਨ” (UDB)

Matthew 7:13

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਯਿਸੂ ਮਸੀਹ ਲੋਕਾਂ ਦੇ ਸਮੂਹ ਦੇ ਨਾਲ ਗੱਲ ਕਰ ਰਿਹਾ ਹੈ ਕਿ ਉਹਨਾਂ ਦੇ ਨਾਲ ਵਿਅਕਤੀਗਤ ਰੂਪ ਵਿੱਚ ਕੀ ਹੋ ਸਕਦਾ ਹੈ | “ਤੁਸੀਂ” ਦੀਆਂ ਉਦਾਹਰਣਾਂ ਅਤੇ ਹੁਕਮ ਬਹੁਵਚਨ ਹਨ |

ਜਦੋਂ ਤੁਸੀਂ ਅਨੁਵਾਦ ਕਰਦੇ ਹੋ, “ਖੁੱਲਾ” ਅਤੇ “ਚੌੜਾ” ਲਈ ਉਚਿੱਤ ਸ਼ਬਦਾਂ ਦਾ ਪ੍ਰਯੋਗ ਕਰੋ ਜੋ ਭੀੜੇ ਦੇ ਨਾਲੋਂ ਅਲੱਗ ਹੋਣ ਅਤੇ ਜਿੰਨਾ ਸੰਭਵ ਹੋ ਸਕੇ ਦੋ ਤਰ੍ਹਾਂ ਦੇ ਦਰਵਾਜ਼ਿਆਂ ਜਾਂ ਰਸਤਿਆਂ ਦੇ ਅੰਤਰ ਤੇ ਜ਼ੋਰ ਦਿੰਦੇ ਹਨ |

ਭੀੜੇ ਫਾਟਕ ਵਿਚੋਂ ਦੀ ਵੜੋ

ਤੁਹਾਨੂੰ ਇਸਨੂੰ 14 ਆਇਤ ਦੇ ਅਖੀਰ ਵਿੱਚ ਲੈ ਕੇ ਜਾਣਾ ਪੈ ਸਕਦਾ ਹੈ : “ਇਸ ਲਈ, ਭੀੜੇ ਫਾਟਕ ਵਿਚੋਂ ਦੀ ਵੜੋ |”

ਫਾਟਕ....ਰਸਤਾ

ਇਹ ਅਲੰਕਾਰ ਉਹਨਾਂ ਲੋਕਾਂ ਲਈ ਹੈ ਜੋ “ਰਾਸਤੇ” ਤੇ ਚੱਲਦੇ, “ਫਾਟਕ” ਤੱਕ ਪਹੁੰਚਦੇ ਅਤੇ “ਜੀਵਨ” ਜਾਂ “ਵਿਨਾਸ” ਵਿੱਚ ਦਾਖ਼ਲ ਹੁੰਦੇ (ਦੇਖੋ: UDB, ਅਲੰਕਾਰ) | ਇਸ ਲਈ ਤੁਹਾਨੂੰ ਅਨੁਵਾਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ “ਚੌੜਾ ਹੈ ਉਹ ਰਸਤਾ ਜੋ ਵਿਨਾਸ ਵੱਲ ਨੂੰ ਜਾਂਦਾ ਹੈ ਅਤੇ ਖੁੱਲਾ ਹੈ ਉਹ ਫਾਟਕ ਜਿਸ ਵਿਚੋਂ ਦੀ ਲੋਕ ਅੰਦਰ ਵੜਦੇ ਹਨ |” ਦੂਸਰੇ ਫਾਟਕ ਅਤੇ ਰਸਤੇ ਨੂੰ ਹੱਦ ਤੋਂ ਵੱਧ ਦੇ ਰੂਪ ਵਿੱਚ ਸਮਝਦੇ ਹਨ, ਜਿਸ ਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ | (ਦੇਖੋ: ਹੱਦ ਤੋਂ ਵੱਧ)

ਖੁੱਲਾ ਹੈ ਫਾਟਕ ਅਤੇ ਚੌੜਾ ਹੈ ਰਸਤਾ....ਭੀੜਾ ਹੈ ਫਾਟਕ ਅਤੇ ਸੌੜਾ ਹੈ ਰਸਤਾ

ULB ਵਿੱਚ ਕਿਰਿਆ ਵਿਸ਼ੇਸ਼ਣਾਂ ਨੂੰ ਕਿਰਿਆ ਤੋਂ ਪਹਿਲਾਂ ਕਿਰਿਆ ਤੋਂ ਪਹਿਲਾਂ ਕਿਰਿਆ ਵਿਸ਼ੇਸ਼ਣਾਂ ਦੇ ਅੰਤਰ ਤੇ ਜ਼ੋਰ ਦੇਣ ਲਈ ਲਿਖਿਆ ਗਿਆ ਹੈ | ਤੁਹਾਡੇ ਅਨੁਵਾਦ ਵਿੱਚ ਉਹ ਢਾਂਚੇ ਦੀ ਵਰਤੋ ਕਰੋ ਜਿਸ ਵਿੱਚ ਤੁਹਾਡੀ ਭਾਸ਼ਾ ਵਿੱਚ ਕਿਰਿਆ ਵਿਸ਼ੇਸ਼ਣਾਂ ਦਾ ਫਰਕ ਦਿਖਾਇਆ ਜਾਂਦਾ ਹੈ |

ਵਿਨਾਸ

ਇਹ ਨਾਸ ਹੋ ਲੋਕਾਂ ਲਈ ਇੱਕ ਆਮ ਪਦ ਹੈ | ਵਿਸ਼ੇ ਵਿੱਚ ਇਹ ਸ਼ਾਬਦਿਕ ਤੌਰ ਤੇ ਸਰੀਰਕ ਮੌਤ ਦੇ ਨਾਲ ਸਬੰਧਿਤ ਹੈ (ਦੇਖੋ: UDB), ਜਿਹੜਾ ਕਿ ਸਦੀਪਕ ਮੌਤ ਦੇ ਲਈ ਅਲੰਕਾਰ ਹੈ | ਇਹ ਸਰੀਰਕ “ਜੀਵਨ” ਦਾ ਵਿਰੋਧੀ ਸ਼ਬਦ ਹੈ, ਜੋ ਸਦੀਪਕ ਜੀਵਨ ਦੇ ਲਈ ਅਲੰਕਾਰ ਹੈ | (ਦੇਖੋ: ਅਲੰਕਾਰ)

Matthew 7:15

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਸਾਵਧਾਨ ਹੋਵੋ

“ਰਖਵਾਲੀ ਕਰੋ”

ਉਹਨਾਂ ਦੇ ਫਲਾਂ ਤੋਂ

ਯਿਸੂ ਨਬੀਆਂ ਦੇ ਕੰਮਾਂ ਦੀ ਤੁਲਨਾ ਪੌਦਿਆਂ ਦੁਆਰਾ ਦਿੱਤੇ ਜਾਂਦੇ ਫਲਾਂ ਦੇ ਨਾਲ ਕਰਦਾ ਹੈ | ਸਮਾਂਤਰ ਅਨੁਵਾਦ : “ਜਿਸ ਤਰ੍ਹਾਂ ਉਹ ਕੰਮ ਕਰਦੇ ਹਨ |” (ਦੇਖੋ: ਅਲੰਕਾਰ)

ਕੀ ਲੋਕ ਇਕੱਠੇ ਕਰਦੇ ਹਨ ?

“ਲੋਕ ਇਕੱਠੇ ਨਹੀਂ ਕਰਦੇ....” ਲੋਕ ਜਿਹਨਾਂ ਨਾਲ ਯਿਸੂ ਗੱਲ ਕਰ ਰਿਹਾ ਸੀ ਜਾਣਦੇ ਹੋਣਗੇ ਕਿ ਉੱਤਰ ਨਾਂਹ ਹੈ | (ਦੇਖੋ: ਅਲੰਕ੍ਰਿਤ ਪ੍ਰਸ਼ਨ)

ਚੰਗਾ ਪੌਦਾ ਚੰਗਾ ਫਲ ਦਿੰਦਾ ਹੈ

ਯਿਸੂ ਚੰਗੇ ਨਬੀਆਂ ਦਾ ਜਿਹੜੇ ਚੰਗੇ ਕੰਮ ਕਰਦੇ ਹਨ, ਹਵਾਲਾ ਦੇਣ ਲਈ ਫਲ ਦੇ ਅਲੰਕਾਰ ਦੀ ਵਰਤੋਂ ਕਰਨਾ ਜਾਰੀ ਰੱਖਦਾ ਹੈ |

ਬੁਰਾ ਪੌਦਾ ਬੁਰਾ ਫਲ ਦਿੰਦਾ ਹੈ

ਯਿਸੂ ਬੁਰੇ ਨਬੀਆਂ ਦਾ ਜਿਹੜੇ ਬੁਰੇ ਕੰਮ ਕਰਦੇ ਹਨ, ਹਵਾਲਾ ਦੇਣ ਲਈ ਫਲ ਦੇ ਅਲੰਕਾਰ ਦੀ ਵਰਤੋਂ ਕਰਨਾ ਜਾਰੀ ਰੱਖਦਾ ਹੈ |

Matthew 7:18

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਹਰੇਕ ਪੌਦਾ ਜਿਹੜਾ ਚੰਗਾ ਫਲ ਨਹੀਂ ਦਿੰਦਾ ਉਹ ਵੱਢਿਆ ਜਾਂਦਾ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ

ਯਿਸੂ ਫਾਲ ਪੌਦਿਆਂ ਵਰਤੋਂ ਝੂਠੇ ਨਬੀਆਂ ਦਾ ਹਵਾਲਾ ਦੇਣ ਲਈ ਅਲੰਕਾਰ ਦੇ ਰੂਪ ਵਿੱਚ ਕਰਨਾ ਜਾਰੀ ਰੱਖਦਾ ਹੈ | ਇਹ ਅਸਪੱਸ਼ਟ ਹੈ ਕਿ ਓਹੀ ਝੂਠੇ ਨਬੀਆਂ ਦੇ ਨਾਲ ਹੋਵੇਗਾ | (ਦੇਖੋ: ਅਲੰਕਰ, ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ ) ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਜਾਣੋਗੇ

“ਉਹਨਾਂ ਦੇ ਫਲ” ਨਬੀਆਂ ਜਾਂ ਪੌਦਿਆਂ ਦੇ ਨਾਲ ਸਬੰਧਿਤ ਹੋ ਸਕਦੇ ਹਨ | ਇਹ ਅਲੰਕਾਰ ਇਹ ਅਸਪੱਸ਼ਟ ਰੱਖਦਾ ਹੈ ਕਿ ਪੌਦੇ ਦੇ ਫਲ ਅਤੇ ਨਬੀ ਦੇ ਕੰਮ ਦੱਸਦੇ ਹਨ ਕਿ ਉਹ ਚੰਗੇ ਹਨ ਜਾਂ ਬੁਰੇ ਹਨ | ਜੇਕਰ ਸੰਭਵ ਹੋਵੇ, ਤਾਂ ਇਸ ਨੂੰ ਕਿਸੇ ਇੱਕ ਦਾ ਹਵਾਲਾ ਦੇਣ ਲਈ ਅਨੁਵਾਦ ਕਰੋ | (ਦੇਖੋ: ਅਸਪੱਸ਼ਟਤਾ)

Matthew 7:21

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਜੋ ਮੇਰੇ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ

“ਜਿਹੜਾ ਉਹ ਕਰਦਾ ਹੈ ਜੋ ਮੇਰਾ ਪਿਤਾ ਚਾਹੁੰਦਾ ਹੈ “

ਅਸੀਂ

ਇਸ ਵਿੱਚ ਯਿਸੂ ਨੂੰ ਸ਼ਾਮਲ ਨਹੀਂ ਕੀਤਾ ਗਿਆ | (ਦੇਖੋ: ਵਿਸ਼ੇਸ਼) ਉਸ ਦਿਨ ਵਿੱਚ

ਯਿਸੂ ਨੇ ਕੇਵਲ “ਉਸ ਦਿਨ” ਕਿਹਾ ਕਿਉਂਕਿ ਉਹ ਜਾਣਦਾ ਸੀ ਕਿ ਸੁਣਨ ਵਾਲੇ ਸਮਝ ਜਾਣਗੇ ਕਿ ਉਹ ਨਿਆਂ ਦੇ ਦਿਨ ਦੀ ਗੱਲ ਕਰ ਰਿਹਾ ਹੈ | ਤੁਹਾਨੂੰ ਇਸ ਤੱਥ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ, ਕੇਵਲ ਜੇਕਰ ਤੁਹਾਡੇ ਪੜਨ ਵਾਲੇ ਨਹੀਂ ਸਮਝਦੇ ਕਿ ਸੁਣਨ ਵਾਲੇ ਸਮਝਦੇ ਸਨ ਕਿ ਯਿਸੂ ਨਿਆਂ ਦੇ ਦਿਨ ਦੀ ਗੱਲ ਕਰ ਰਿਹਾ ਹੈ |

Matthew 7:24

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਇਸ ਲਈ

“ਇਸ ਕਾਰਨ”

ਇੱਕ ਬੁੱਧੀਮਾਨ ਦੀ ਤਰ੍ਹਾਂ ਜਿਸ ਨੇ ਆਪਣਾ ਘਰ ਚਟਾਨ ਤੇ ਬਣਾਇਆ

ਯਿਸੂ ਉਹਨਾਂ ਦੀ ਤੁਲਨਾ ਜਿਹੜੇ ਉਸਦੇ ਸ਼ਬਦਾਂ ਦੀ ਪਾਲਨਾ ਕਰਦੇ ਹਨ, ਉਸ ਵਿਅਕਤੀ ਨਾਲ ਕਰਦਾ ਹੈ ਜਿਸ ਨੇ ਆਪਣਾ ਘਰ ਉੱਥੇ ਬਣਾਇਆ ਜਿੱਥੇ ਇਸ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ | ਧਿਆਨ ਦੇਵੋ ਈ ਭਾਵੇਂ ਮੀਂਹ, ਹਨੇਰੀ ਅਤੇ ਹੜ ਉਸ ਘਰ ਤੱਕ ਆਉਣ, ਇਹ ਡਿੱਗਦਾ ਨਹੀਂ | (ਦੇਖੋ; ਮਿਸਾਲ) ਚਟਾਨ

ਇਹ ਮਿੱਟੀ ਦੇ ਹੇਠਾਂ ਅਤੇ ਉੱਪਰਲੀ ਪਰਤ ਦੇ ਹੇਠਾਂ ਇਹ ਇੱਕ ਅਧਾਰ ਹੈ, ਇੱਕ ਵੱਡਾ ਪੱਥਰ ਨਹੀਂ ਜਾਂ ਧਰਤੀ ਤੇ ਕੰਕਰ ਨਹੀਂ |

Matthew 7:26

ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਸ ਘਟਨਾ ਦੀ ਸ਼ੁਰੂਆਤ 5:1 ਵਿੱਚ ਹੋਈ |

ਮੂਰਖ ਆਦਮੀ ਦੀ ਤਰ੍ਹਾਂ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ

ਯਿਸੂ ਉਸ ਮਿਸਾਲ ਨੂੰ ਜਾਰੀ ਰੱਖਦਾ ਹੈ ਜਿਹੜੀ ਉਸ ਨੇ ਸ਼ੁਰੂ ਕੀਤੀ |

ਡਿੱਗਿਆ

ਉਸ ਆਮ ਸ਼ਬਦ ਦੀ ਵਰਤੋਂ ਕਰੋ ਜਿਹੜਾ ਇਹ ਦਰਸਾਉਂਦਾ ਹੈ ਕਿ ਜਦੋਂ ਘਰ ਡਿੱਗਦਾ ਹੈ ਤਾਂ ਕੀ ਹੁੰਦਾ ਹੈ | ਅਤੇ ਉਸ ਦਾ ਵੱਡਾ ਨਾਸ ਹੋਇਆ

ਮੀਂਹ, ਹੜ ਅਤੇ ਹਨੇਰੀ ਨੇ ਘਰ ਨੂੰ ਪੂਰੀ ਤਰ੍ਹਾਂ ਦੇ ਨਾਲ ਨਾਸ ਕਰ ਦਿੱਤਾ |

Matthew 7:28

ਇਸ ਤਰ੍ਹਾਂ ਹੋਇਆ

ਜੇਕਰ ਤੁਹਾਡੀ ਭਾਸ਼ਾ ਵਿੱਚ ਕਹਾਣੀ ਵਿੱਚ ਨਵੇਂ ਭਾਗ ਦੀ ਸ਼ੁਰੂਆਤ ਦੇ ਲਈ ਕੋਈ ਢੰਗ ਹੈ, ਤਾਂ ਉਸ ਦੀ ਵਰਤੋਂ ਇੱਥੇ ਕਰੋ | (ਦੇਖੋ: TAlink:Discourse)