Matthew 13

Matthew 13:1

None

Matthew 13:3

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਪਹੀ ਦੇ ਕੰਢੇ ਤੇ ਡਿੱਗਿਆ ?

ਜਿਹੜਾ ਬੀਜ਼ ਪਹੀ ਦੇ ਕੰਢੇ ਤੇ ਡਿੱਗਿਆ ਉਸਨੂੰ ਪੰਛੀ ਚੁੱਗ ਕੇ ਲੈ ਗਏ [13:4]

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਪੱਥਰੇਲੀ ਜ਼ਮੀਨ ਤੇ ਡਿੱਗਿਆ ?

ਜਿਹੜਾ ਪੱਥਰੇਲੀ ਜ਼ਮੀਨ ਤੇ ਡਿੱਗਿਆ ਉਹ ਜਲਦੀ ਕਿਰਿਆ ਪਰ ਸੂਰਜ ਦੁਆਰਾ ਕਮਲਾ ਗਿਆ ਅਤੇ ਸੁੱਕ ਗਿਆ [13:5-6]

Matthew 13:7

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ?

ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਉਹ ਕੰਡਿਆਲੀਆਂ ਝਾੜੀਆਂ ਨੇ ਵਧ ਕੇ ਦਬਾ ਲਿਆ [13:7]

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਚੰਗੀ ਜਮੀਨ ਵਿੱਚ ਡਿੱਗਿਆ?

ਜਿਹੜਾ ਚੰਗੀ ਜ਼ਮੀਨ ਵਿੱਚ ਡਿੱਗਿਆ ਉਹ ਫ਼ਲਿਆ ਕੁਝ ਸੋ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ [13:8]

Matthew 13:10

None

Matthew 13:13

ਯਸਾਯਾਹ ਦੀ ਭਵਿੱਖਬਾਣੀ ਅਨੁਸਾਰ ਲੋਕ ਸੁਣਨਗੇ ਅਤੇ ਦੇਖਣਗੇ ਪਰ ਕੀ ਨਹੀਂ ਕਰਨਗੇ ?

ਯਸਾਯਾਹ ਦੀ ਭਵਿੱਖਬਾਣੀ ਅਨੁਸਾਰ ਲੋਕ ਸੁਣਨਗੇ ਪਰ ਉਹ ਸਮਝਣਗੇ ਨਹੀਂ ਅਤੇ ਦੇਖਣਗੇ ਪਰ ਉਹ ਬੁਝਣਗੇ ਨਹੀਂ [13:14]

Matthew 13:15

ਉਹਨਾਂ ਲੋਕਾਂ ਨੇ ਕੀ ਕੀਤਾ ਜਿਹਨਾ ਨੇ ਯਿਸੂ ਨੂੰ ਸੁਣਿਆ ਪਰ ਨਾ ਸਮਝਿਆਂ?

ਉਹਨਾਂ ਲੋਕਾਂ ਨੇ ਜਿਹਨਾ ਯਿਸੂ ਨੂੰ ਸੁਣਿਆ ਪਰ ਨਾ ਸਮਝਿਆਂ ਉਹਨਾਂ ਦਾ ਮਨ ਮੋਟਾ ਹੋ ਗਿਆ, ਉਹ ਉੱਚਾ ਸੁਣਦੇ ਅਤੇ ਉਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ [13:15]

Matthew 13:16

None

Matthew 13:18

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਹ ਕਿਸ ਤਰ੍ਹਾ ਦਾ ਮਨੁੱਖ ਹੈ ਜਿਸਦਾ ਬੀਜ਼ ਪਹੀ ਦੇ ਕੰਢੇ ਵਿੱਚ ਡਿੱਗਿਆ ?

ਉਹ ਮਨੁੱਖ ਜਿਸਦਾ ਬੀਜ਼ ਪਹੀ ਦੇ ਕੰਢੇ ਵਿੱਚ ਡਿੱਗਿਆ ਉਸ ਮਨੁੱਖ ਵਰਗਾ ਹੈ ਜਿਸ ਨੇ ਬਚਨ ਸੁਣਿਆ ਪਰ ਸਮਝ ਨਹੀਂ ਆਇਆ ,ਤਦ ਦੁਸ਼ਟ ਆ ਕੇ ਉਸ ਬਚਨ ਨੂੰ ਚੁਰਾ ਕੇ ਲੈ ਜਾਂਦਾ ਹੈ ਜੋ ਦਿਲ ਵਿੱਚ ਬੀਜ਼ਿਆ ਗਿਆ ਸੀ [13:19]

Matthew 13:20

ਪ੍ਰ?ਬੀਜ਼ ਬੀਜ਼ਣ ਵਾਲੇ ਦ੍ਰਿਸ਼ਟਾਂਤ ਵਿੱਚ, ਜਿਹੜਾ ਬੀਜ਼ ਪਥਰੀਲੀ ਜਮੀਨ ਵਿੱਚ ਬੀਜ਼ਿਆ ਗਿਆ ਉਹ ਮਨੁੱਖ ਕਿਹੋ ਜਿਹਾ ਹੈ ?

ਪਥਰੀਲੀ ਜਮੀਨ ਤੇ ਬੀਜ਼ਿਆ ਬੀਜ਼ ਉਹ ਮਨੁੱਖ ਹੈ ਜਿਸਨੇ ਆਨੰਦ ਨਾਲ ਜਲਦੀ ਬਚਨ ਕਬੂਲ ਕਰ ਲਿਆ , ਪਰ ਸਤਾਵ ਦੇ ਕਾਰਨ ਠੋਕਰ ਖਾਧੀ [ 13:20-21]

Matthew 13:22

ਬੀਜ਼ ਬੀਜ਼ਣ ਵਾਲੇ ਦ੍ਰਿਸ਼ਟਾਂਤ ਵਿੱਚ, ਜਿਹੜਾ ਬੀਜ਼ ਕੰਡਿਆਲੀ ਜਮੀਨ ਵਿੱਚ ਬੀਜ਼ਿਆ ਗਿਆ ਉਹ ਮਨੁੱਖ ਕਿਹੋ ਜਿਹਾ ਹੈ ?

ਕੰਡਿਆਲੀ ਜਮੀਨ ਤੇ ਬੀਜ਼ਿਆ ਬੀਜ਼ ਉਹ ਮਨੁੱਖ ਹੈ ਜਿਸਨੇ ਬਚਨ ਨੂੰ ਸੁਣਿਆ ,ਪਰ ਸੰਸਾਰ ਦੀ ਚਿੰਤਾ,ਅਤੇ ਧੋਖੇ ਨੇ ਬਚਨ ਨੂੰ ਵਧਣ ਤੋਂ ਰੋਕ ਦਿੱਤਾ [ 13:22]

ਬੀਜ਼ ਬੀਜ਼ਣ ਵਾਲੇ ਦ੍ਰਿਸ਼ਟਾਂਤ ਵਿੱਚ, ਜਿਹੜਾ ਬੀਜ਼ ਚੰਗੀ ਜਮੀਨ ਵਿੱਚ ਬੀਜ਼ਿਆ ਗਿਆ ਉਹ ਮਨੁੱਖ ਕਿਹੋ ਜਿਹਾ ਹੈ ?

ਚੰਗੀ ਜਮੀਨ ਤੇ ਬੀਜ਼ਿਆ ਬੀਜ਼ ਉਹ ਮਨੁੱਖ ਹੈ ਜਿਸਨੇ ਬਚਨ ਨੂੰ ਸੁਣਿਆ ਅਤੇ ਸਮਝਿਆ ਅਤੇ ਚੰਗਾ ਫ਼ਲ ਲਿਆਂਦਾ [ 13:23]

Matthew 13:24

None

Matthew 13:27

ਜੰਗਲੀ ਬੂਟੀ ਵਾਲੇ ਦ੍ਰਿਸ਼ਟਾਂਤ ਵਿੱਚ ਖੇਤ ਵਿੱਚ ਕਿਸਨੇ ਜੰਗਲੀ ਬੂਟੀ ਬੀਜ਼ ਦਿੱਤੀ ?

ਕਿਸੇ ਵੈਰੀ ਨੇ ਜੰਗਲੀ ਬੂਟੀ ਨੂੰ ਖੇਤ ਵਿੱਚ ਬੀਜ਼ਿਆ [13:28]

Matthew 13:29

ਖੇਤ ਦੇ ਮਾਲਕ ਨੇ ਆਪਣੇ ਦਾਸਾਂ ਨੂੰ ਕਣਕ ਅਤੇ ਜੰਗਲੀ ਬੂਟੀ ਦੇ ਬਾਰੇ ਕੀ ਆਖਿਆ ?

ਖੇਤ ਦੇ ਮਾਲਕ ਨੇ ਆਪਣੇ ਦਾਸਾਂ ਨੂੰ ਆਖਿਆ ਦੋਨਾਂ ਨੂੰ ਵਾਢੀ ਤੱਕ ਇੱਕਠੇ ਵਧਣ ਦਿਉ ਅਤੇ ਇੱਕਠਾ ਕਰਨ ਵੇਲੇ ਕਣਕ ਨੂੰ ਕੋਠੇ ਅਤੇ ਜੰਗਲੀ ਬੂਟੀ ਨੂੰ ਅੱਗ ਵਿੱਚ ਸੁੱਟਣਾ [13:30]

Matthew 13:31

ਯਿਸੂ ਦੇ ਰਾਈ ਦੇ ਦਾਣੇ ਵਾਲੇ ਦ੍ਰਿਸ਼ਟਾਂਤ ਵਿੱਚ ਰਾਈ ਦੇ ਦਾਣੇ ਨਾਲ ਕੀ ਹੁੰਦਾ ਹੈ ?

ਰਾਈ ਦਾ ਦਾਣਾ ਇੱਕ ਰੁੱਖ ਬਣਦਾ ਹੈ ਉਹ ਖੇਤ ਦੇ ਸਾਰੇ ਰੁੱਖਾਂ ਨਾਲੋਂ ਵੱਡਾ ਅਤੇ ਪੰਛੀ ਉਸ ਦੀਆਂ ਟਾਹਣੀਆਂ ਉੱਤੇ ਆਪਣਾ ਆਲਣਾ ਪਾਉਂਦੇ ਹਨ [13:31-32]

Matthew 13:33

ਯਿਸੂ ਨੇ ਕਿਵੇ ਕਿਹਾ ਕਿ ਸਵਰਗ ਦਾ ਰਾਜ ਖਮੀਰ ਵਰਗਾ ਹੈ ?

ਯਿਸੂ ਨੇ ਕਿਹਾ ਕਿ ਸਵਰਗ ਦਾ ਰਾਜ ਖਮੀਰ ਵਰਗਾ ਹੈ ਜਿਹੜਾ ਤਿੰਨ ਸੇਰ ਆਟੇ ਵਿੱਚ ਮਿਲਾਇਆ ਜਾਂਦਾ ਹੈ ਅਤੇ ਉਹ ਸਾਰਾ ਖਮੀਰ ਹੋ ਜਾਂਦਾ ਹੈ [13:33]

Matthew 13:34

None

Matthew 13:36

ਜੰਗਲੀ ਬੂਟੀ ਵਾਲੇ ਦ੍ਰਿਸ਼ਟਾਂਤ ਵਿੱਚ ਚੰਗਾ ਬੀਜ਼ ਕੌਣ ਬੀਜ਼ਦਾ ਹੈ, ਖੇਤ ਕੀ ਹੈ, ਚੰਗਾ ਬੀਜ਼ ਕੀ ਹੈ, ਜੰਗਲੀ ਬੂਟੀ ਕੀ ਹੈ ਅਤੇ ਜੰਗਲੀ ਬੂਟੀ ਨੂੰ ਕੌਣ ਬੀਜ਼ਦਾ ਹੈ ?

ਚੰਗੇ ਬੀਜ਼ ਨੂੰ ਬੀਜ਼ਣ ਵਾਲਾ ਮਨੁੱਖ ਦਾ ਪੁੱਤਰ ਹੈ, ਖੇਤ ਜਗਤ ਹੈ, ਚੰਗਾ ਬੀਜ਼ ਪਰਮੇਸ਼ੁਰ ਦੇ ਰਾਜ ਦੇ ਪੁੱਤਰ ਹਨ ,ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ਅਤੇ ਜੰਗਲੀ ਬੂਟੀ ਨੂੰ ਬੀਜ਼ਣ ਵਾਲਾ ਦੁਸ਼ਟ ਹੈ [13:37-39]

Matthew 13:40

ਜਗਤ ਦੇ ਅੰਤ ਵਿੱਚ ਉਹਨਾਂ ਨਾਲ ਕੀ ਹੋਵੇਗਾ ਜਿਹੜੇ ਬੁਰਾਈ ਕਰਦੇ ਹਨ ?

ਜਗਤ ਦੇ ਅੰਤ ਵਿੱਚ ਜਿਹੜੇ ਬੁਰਾਈ ਕਰਦੇ ਹਨ ਉਹਨਾਂ ਨੂੰ ਅੱਗ ਦੇ ਭੱਠੀ ਵਿੱਚ ਸੁੱਟਿਆ ਜਾਵੇਗਾ [13:43]

ਜਗਤ ਦੇ ਅੰਤ ਵਿੱਚ ਉਹਨਾਂ ਨਾਲ ਕੀ ਹੋਵੇਗਾ ਜਿਹੜੇ ਧਰਮੀ ਹਨ ?

ਜਗਤ ਦੇ ਅੰਤ ਵਿੱਚ ਜਿਹੜੇ ਧਰਮੀ ਹਨ ਸੂਰਜ ਦੇ ਵਾਂਗੂੰ ਚਮਕਣਗੇ[13:43]

Matthew 13:44

ਯਿਸੂ ਦੇ ਦ੍ਰਿਸ਼ਟਾਂਤ ਵਿੱਚ ਉਹ ਮਨੁੱਖ ਜਿਸਨੂੰ ਖੇਤ ਇਚ ਲੁਕਿਆ ਹੋਇਆ ਧਨ ਮਿਲਦਾ ਹੈ ਕਿਵੇ ਸਵਰਗ ਰਾਜ ਨੂੰ ਦਰਸਾਉਂਦਾ ਹੈ ?

ਉਹ ਮਨੁੱਖ ਜਿਸਨੂੰ ਖੇਤ ਇਚ ਲੁਕਿਆ ਹੋਇਆ ਧਨ ਮਿਲਦਾ ਹੈ ਉਹ ਆਪਣਾ ਸਭ ਕੁਝ ਵੇਚ ਕੇ ਉਸ ਖੇਤ ਨੂੰ ਖਰੀਦ ਲੈਂਦਾ ਹੈ [13:44]

ਯਿਸੂ ਦੇ ਦ੍ਰਿਸ਼ਟਾਂਤ ਵਿੱਚ ਉਹ ਵਪਾਰੀ ਜਿਸਨੂੰ ਭਾਰੇ ਮੁੱਲ ਦਾ ਮੌਤੀ ਮਿਲਦਾ ਹੈ ਸਵਰਗ ਰਾਜ ਨੂੰ ਕਿਵੇ ਦਰਸਾਉਂਦਾ ਹੈ ?

ਉਹ ਵਪਾਰੀ ਜਿਸਨੂੰ ਭਾਰੇ ਮੁੱਲ ਦਾ ਮੌਤੀ ਮਿਲਦਾ ਹੈ ਉਹ ਆਪਣਾ ਸਭ ਕੁਝ ਵੇਚ ਕੇ ਉਹਨੂੰ ਖਰੀਦ ਲੈਂਦਾ ਹੈ[13:45-46]

Matthew 13:47

ਜਾਲ ਵਾਲੇ ਦ੍ਰਿਸ਼ਟਾਂਤ ਦੀ ਤਰ੍ਹਾਂ ਜਗਤ ਦੇ ਅੰਤ ਵਿੱਚ ਕੀ ਹੋਵੇਗਾ ?

ਜਿਸ ਤਰ੍ਹਾਂ ਮੱਛ ਕੱਛ ਅਤੇ ਚੰਗੀਆਂ ਨੂੰ ਜਾਲ ਵਿੱਚੋ ਅਲੱਗ ਕੀਤਾ ਗਿਆ ਉਸੇ ਤਰ੍ਹਾਂ ਜਗਤ ਦੇ ਅੰਤ ਵਿੱਚ ਬੁਰਿਆਂ ਨੂੰ ਧਰਮੀਆਂ ਨਾਲੋਂ ਅਲੱਗ ਕੀਤਾ ਜਾਵੇਗਾ ਅਤੇ ਅੱਗ ਦੇ ਭੱਠੀ ਵਿੱਚ ਸੁਟਿਆ ਜਾਵੇਗਾ [13:47-50]

Matthew 13:49

None

Matthew 13:51

None

Matthew 13:54

ਜਦੋਂ ਯਿਸੂ ਦੇ ਦੇਸ਼ ਦੇ ਲੋਕ ਉਸਦੀ ਸਿੱਖਿਆ ਨੂੰ ਸੁਣਦੇ ਸਨ ਤਾਂ ਉਹ ਕੀ ਸਵਾਲ ਕਰਦੇ ਸਨ ?

ਲੋਕ ਕਹਿੰਦੇ ਸਨ ਇਸ ਮਨੁੱਖ ਨੇ ਇਹ ਕਰਾਮਾਤਾਂ ਅਤੇ ਗਿਆਨ ਕਿਥੋ ਪਾਇਆ ਹੈ [13:54]

Matthew 13:57

ਪ੍ਰ?ਯਿਸੂ ਨੇ ਕੀ ਕਿਹਾ ਕਿ ਨਬੀ ਨਾਲ ਆਪਣੇ ਦੇਸ ਵਿੱਚ ਕੀ ਹੁੰਦਾ ਹੈ?

ਯਿਸੂ ਨੇ ਕਿਹਾ ਨਬੀ ਆਪਣੇ ਦੇਸ ਵਿੱਚ ਨਿਰਾਦਰ ਪਾਉਂਦਾ ਹੈ [13:57]

ਯਿਸੂ ਨੇ ਕੀ ਕੀਤਾ ਜਦੋਂ ਉਸਦੇ ਆਪਣਿਆਂ ਨੇ ਉਸ ਦੀ ਪਰਤੀਤ ਨਹੀਂ ਕੀਤਾ ?

ਕਿਉਂਕਿ ਲੋਕਾਂ ਨੇ ਪਰਤੀਤ ਨਹੀਂ ਕੀਤੀ ਤਾਂ ਯਿਸੂ ਨੇ ਆਪਣੇ ਇਲਾਕੇ ਵਿੱਚ ਬਹੁਤ ਕਰਾਮਾਤਾਂ ਨਾ ਦਿਖਾਈਆਂ [13:58]