Matthew 4

Matthew 4:1

ਕਿਸਨੇ ਯਿਸੂ ਦੀ ਅਗਵਾਈ ਕੀਤੀ ਕਿ ਉਹ ਉਜਾੜ ਵਿੱਚ ਜਾ ਕੇ ਸ਼ੈਤਾਨ ਦੁਆਰਾ ਪਰਖਿਆ ਜਾਵੇ ?

ਪਵਿੱਤਰ ਆਤਮਾ ਨੇ ਯਿਸੂ ਦੀ ਅਗਵਾਈ ਕੀਤੀ ਕਿ ਉਹ ਉਜਾੜ ਵਿੱਚ ਜਾ ਕੇ ਸ਼ੈਤਾਨ ਦੁਆਰਾ ਪਰਖਿਆ ਜਾਵੇ [4:1]

ਯਿਸੂ ਨੇ ਕਿੰਨੇ ਸਮੇਂ ਦਾ ਵਰਤ ਉਜਾੜ ਵਿੱਚ ਰੱਖਿਆ ?

ਯਿਸੂ ਨੇ ਚਾਲੀ ਦਿਨ ਅਤੇ ਚਾਲੀ ਰਾਤਾਂ ਦਾ ਵਰਤ ਰੱਖਿਆ[ 4:2]

ਕਿਹੜੀ ਪਹਿਲੀ ਪ੍ਰੀਖਿਆ ਨੂੰ ਸ਼ੈਤਾਨ ਨੇ ਯਿਸੂ ਦੇ ਅੱਗੇ ਰੱਖਿਆ ?

ਸ਼ੈਤਾਨ ਨੇ ਪਹਿਲੀ ਪ੍ਰੀਖਿਆ ਲੈਣ ਲਈ ਯਿਸੂ ਨੂੰ ਪੱਥਰਾਂ ਤੋਂ ਰੋਟੀ ਬਣਾਉਣ ਲਈ ਕਿਹਾ [4:3]

ਯਿਸੂ ਨੇ ਪਹਿਲੀ ਪ੍ਰੀਖਿਆ ਦੇ ਵਿੱਚ ਕੀ ਉੱਤਰ ਦਿੱਤਾ ?

ਯਿਸੂ ਨੇ ਕਿਹਾ ਇਨਸਾਨ ਨਿਰੀ ਰੋਟੀ ਨਾਲ ਨਹੀਂ ਜਿਉਂਦਾ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋ ਨਿਕਲਦਾ ਹੈ [4:4]

Matthew 4:5

ਕਿਹੜੀ ਦੂਜੀ ਪ੍ਰੀਖਿਆ ਨੂੰ ਸ਼ੈਤਾਨ ਨੇ ਯਿਸੂ ਦੇ ਅੱਗੇ ਰੱਖਿਆ ?

ਉ.ਸ਼ੈਤਾਨ ਨੇ ਪ੍ਰੀਖਿਆ ਦੇ ਲਈ ਯਿਸੂ ਨੂੰ ਆਪਣੇ ਆਪ ਨੂੰ ਹੈਕਲ ਤੋਂ ਹੇਠਾਂ ਡੇਗਣ ਲਈ ਕਿਹਾ [4:5-6]

Matthew 4:7

ਦੂਸਰੀ ਪ੍ਰੀਖਿਆ ਦਾ ਯਿਸੂ ਨੇ ਕੀ ਉੱਤਰ ਦਿੱਤਾ ?

ਯਿਸੂ ਨੇ ਕਿਹਾ ਕਿ ਆਪਣੇ ਪ੍ਰਭੂ ਪਰਮੇਸ਼ੁਰ ਦਾ ਪਰਤਾਵਾ ਨਾ ਕਰ [4:7]

ਕਿਹੜੀ ਤੀਜੀ ਪ੍ਰੀਖਿਆ ਨੂੰ ਸ਼ੈਤਾਨ ਨੇ ਯਿਸੂ ਦੇ ਅੱਗੇ ਰੱਖਿਆ ?

ਉ.ਤੀਜੀ ਪ੍ਰੀਖਿਆ ਵਿੱਚ ਸ਼ੈਤਾਨ ਨੇ ਯਿਸੂ ਨੂੰ ਕਿਹਾ ਜੇ ਤੂੰ ਨਿਉਂ ਕੇ ਮੇਰੇ ਅੱਗੇ ਮੱਥਾ ਟੇਕੇ ਤਾਂ ਇਹ ਸੰਸਾਰ ਸਾ ਸਭ ਕੁਝ ਮੈਂ ਤੇਨੂੰ ਦੇ ਦਿਆਗਾ [4:8-9]

Matthew 4:10

ਤੀਸਰੀ ਪ੍ਰੀਖਿਆ ਦਾ ਯਿਸੂ ਨੇ ਕੀ ਉੱਤਰ ਦਿੱਤਾ ?

ਯਿਸੂ ਨੇ ਕਿਹਾ ਕਿ ਸਿਰਫ਼ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇੱਕਲੇ ਦੀ ਉਪਾਸਨਾ ਕਰ [4:10]

Matthew 4:12

None

Matthew 4:14

ਯਿਸੂ ਦੁਆਰਾ ਕੀ ਪੂਰਾ ਹੋਇਆ ਜਦ ਉਹ ਗਲੀਲ ਤੋਂ ਕਫ਼ਰਨਾਹੂਮ ਨੂੰ ਗਿਆ?

ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਈ ਇਸ ਵਿੱਚ ਲਿਖਿਆ ਹੈ ਕਿ ਜਿਹੜੇ ਲੋਕ ਗਲੀਲ ਵਿੱਚ ਬੈਠੇ ਉਹਨਾਂ ਨੇ ਇੱਕ ਵੱਡਾ ਚਾਨਣ ਦੇਖਿਆ [4:15-16]

Matthew 4:17

ਯਿਸੂ ਨੇ ਪਰਚਾਰ ਦੀ ਸੁਰੂਆਤ ਵਿੱਚ ਕੀ ਕਿਹਾ ?

ਯਿਸੂ ਨੇ ਪਰਚਾਰ ਵਿੱਚ ਕਿਹਾ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਹੈ [4:17]

Matthew 4:18

ਯਿਸੂ ਨੇ ਪਤਰਸ ਅਤੇ ਅੰਦ੍ਰਿਰਯਾਸ ਨੂੰ ਕੀ ਬਣਨ ਲਈ ਬੁਲਾਇਆ ?

ਯਿਸੂ ਨੇ ਪਤਰਸ ਅਤੇ ਅੰਦ੍ਰਿਰਯਾਸ ਨੂੰ ਮਨੁੱਖਾਂ ਦੇ ਸ਼ਿਕਾਰੀ ਬਣਨ ਲਈ ਬੁਲਾਇਆ [4:19]

Matthew 4:21

ਪਤਰਸ,ਅੰਦ੍ਰਿਰਯਾਸ,ਯਾਕੂਬ ਅਤੇ ਯੂਹੰਨਾ ਨੂੰ ਇਸ ਕੰਮ ਲਈ ਕਿਉਂ ਬੁਲਾਇਆ ?

ਪਤਰਸ,ਅੰਦ੍ਰਿਰਯਾਸ,ਯਾਕੂਬ ਅਤੇ ਯੂਹੰਨਾ ਇਹ ਸਾਰੇ ਮੁਛਵਾਰੇ ਸੀ [4:18,21]

Matthew 4:23

ਇਸ ਸਮੇਂ ਵਿੱਚ, ਯਿਸੂ ਸਿੱਖਿਆ ਦੇਣ ਲਈ ਕਿੱਥੇ ਗਿਆ ?

ਯਿਸੂ ਨੇ ਗਲੀਲ ਦੇ ਸਮਾਜਾਂ ਵਿੱਚ ਸਿੱਖਿਆ ਦਿੱਤੀ[4:23]

ਯਿਸੂ ਦੇ ਕੋਲ ਕਿਸ ਤਰ੍ਹਾਂ ਦੇ ਲੋਕਾਂ ਨੂੰ ਲਿਆਏ ਅਤੇ ਯਿਸੂ ਨੇ ਉਹਨਾਂ ਨਾਲ ਕੀ ਕੀਤਾ ?

ਯਿਸੂ ਦੇ ਕੋਲ ਉਹਨਾਂ ਲੋਕਾਂ ਨੂੰ ਲਿਆਏ ਜਿਹਨਾਂ ਨੂੰ ਬਿਮਾਰੀਆਂ,ਭੂਤ ਚਿੰਬੜੇ ਹੋਏ ਸਨ ਅਤੇ ਯਿਸੂ ਨੇ ਉਹਨਾਂ ਨੂੰ ਚੰਗਾ ਕੀਤਾ [4:24]

ਇਸ ਸਮੇਂ ਵਿੱਚ ਕਿੰਨੇ ਕੁ ਲੋਕ ਯਿਸੂ ਦੇ ਮਗਰ ਹੋ ਤੁਰੇ ?

ਉ.ਇਸ ਸਮੇਂ ਵਿੱਚ ਵੱਡੀਆਂ ਭੀੜਾਂ ਯਿਸੂ ਦੇ ਮਗਰ ਹੋ ਤੁਰੀਆਂ[4:25]